ਫਰੀਦਕੋਟ ‘ਚ ਮਹਿਲਾ ਅੰਗੀਠੀ ਦੀ ਅੱਗ ਨਾਲ ਸੜ ਕੇ ਹੋਈ ਖਾਕ, ਬਜ਼ੁੁਰਗ ਹੋਣ ਕਾਰਨ ਮਦਦ ਲਈ ਨਹੀਂ ਮਾਰ ਸਕੀ ਆਵਾਜ਼

0
694

ਫਰੀਦਕੋਟ, 25 ਦਸੰਬਰ| ਫਰੀਦਕੋਟ ਦੇ ਜੈਤੋ ‘ਚ ਚੜ੍ਹਦੀ ਸਵੇਰ 70 ਸਾਲਾ ਬਜ਼ੁਰਗ ਔਰਤ ਅੰਗੀਠੀ ਸੇਕਣ ਸਮੇਂ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਵਿਚ ਮਾਂ ਪੁੱਤ ਦੋਵੇਂ ਹੀ ਰਹਿੰਦੇ ਸਨ ਤੇ ਬਜ਼ੁਰਗ ਔਰਤ ਦਾ ਪੁੱਤਰ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ।

ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਬਜ਼ੁਰਗ ਔਰਤ ਘਰ ਵਿਚ ਇਕੱਲੀ ਸੀ ਅਤੇ ਉਸਨੇ ਸਵੇਰ ਸਮੇਂ ਜਦੋਂ ਅੱਗ ਸੇਕਣ ਲਈ ਅੰਗੀਠੀ ਬਾਲ਼ੀ ਤਾਂ ਅੱਗ ਉਸ ਨੂੰ ਪੈ ਗਈ। ਬਜ਼ੁਰਗ ਹੋਣ ਕਾਰਨ ਔਰਤ ਮੰਜੇ ਤੋਂ ਉੱਠ ਨਹੀਂ ਸਕੀ ਅਤੇ ਕਮਰੇ ’ਚ ਹੀ ਸੜ ਕੇ ਰਾਖ਼ ਹੋ ਗਈ। ਪੁਲਿਸ ਵੱਲੋਂ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।