ਉੱਤਰ ਪ੍ਰਦੇਸ਼ | ਇਥੋਂ ਦੇ ਗੋਰਖਪੁਰ ਵਿਚ 70 ਸਾਲ ਦੇ ਬਜ਼ੁਰਗ ਨੇ ਆਪਣੀ 28 ਸਾਲ ਦੀ ਨੂੰਹ ਨਾਲ ਵਿਆਹ ਰਚਾ ਲਿਆ । ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਹ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਇਹ ਮਾਮਲਾ ਜਨਪਦ ਦੇ ਬੜਹਲਗੰਜ ਥਾਣਾ ਇਲਾਕੇ ਦਾ ਹੈ। ਇਥੇ ਛਪੀਆ ਉਮਰਾਓ ਪਿੰਡ ਵਾਸੀ ਕੈਲਾਸ਼ ਯਾਦਵ ਨੇ ਆਪਣੇ ਪੁੱਤਰ ਦੀ ਪਤਨੀ ਪੂਜਾ ਨਾਲ ਮੰਦਰ ਵਿਚ ਜਾ ਕੇ ਵਿਆਹ ਕਰ ਲਿਆ। ਬਜ਼ੁਰਗ ਦੀ 42 ਸਾਲ ਛੋਟੀ ਲੜਕੀ ਨਾਲ ਵਿਆਹ ਕਰਨ ਤੋਂ ਹਰ ਕੋਈ ਹੈਰਾਨ ਹੈ।
ਹੁਣ ਇਸ ਵਿਆਹੁਤਾ ਜੋੜੇ ਦੀ ਮੰਦਰ ਵਿਚ ਹੋਏ ਵਿਆਹ ਦੀ ਫੋਟੋ ਵਾਇਰਲ ਹੋ ਰਹੀ ਹੈ । ਦੱਸ ਦਈਏ ਕਿ ਕੈਲਾਸ਼ ਯਾਦਵ ਬੜਹਲਗੰਜ ਥਾਣੇ ਦੇ ਚੌਕੀਦਾਰ ਹਨ। ਇਨ੍ਹਾਂ ਦੀ ਪਤਨੀ ਦੀ ਮੌਤ 12 ਸਾਲ ਪਹਿਲਾਂ ਹੋ ਚੁੱਕੀ ਹੈ। ਕੈਲਾਸ਼ ਦੇ 4 ਬੱਚਿਆਂ ਵਿਚ ਤੀਜੇ ਨੰਬਰ ਦੀ ਨੂੰਹ ਪੂਜਾ ਦੇ ਪਤੀ ਦੀ ਮੌਤ ਦੇ ਬਾਅਦ ਆਪਣੀ ਜ਼ਿੰਦਗੀ ਕਿਸੇ ਤਰ੍ਹਾਂ ਜਿਊਣ ਲੱਗੀ ਸੀ ਪਰ ਇਸ ਵਿਚ ਸਹੁਰੇ ਦਾ ਦਿਲ ਨੂੰਹ ‘ਤੇ ਆ ਗਿਆ। ਉਮਰ ਤੇ ਸਮਾਜ ਦੇ ਬੰਧਨਾਂ ਦੀ ਜ਼ੰਜੀਰ ਤੋੜ ਕੇ ਦੋਵਾਂ ਨੇ ਮੰਦਰ ਵਿਚ ਜਾ ਕੇ ਇਕ-ਦੂਜੇ ਨਾਲ ਵਿਆਹ ਕਰਵਾ ਲਿਆ।