ਡੈਸਕ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਦਗੀ ਵਿਚ 7 ਨੰਬਰ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਦਾ ਜਨਮ 17 ਅਕਤੂਬਰ 1973 ਨੂੰ ਹੋਇਆ ਸੀ। ਉਹ ਪੰਜਾਬ ਦੇ 17ਵੇਂ ਮੁੱਖ ਮੰਤਰੀ ਹਨ। ਹੁਣ ਉਨ੍ਹਾਂ ਦਾ ਵਿਆਹ ਵੀ 7 ਤਰੀਕ ਤੇ 7ਵੇਂ ਮਹੀਨੇ ਹੋਣ ਜਾ ਰਿਹਾ ਹੈ।
ਸੀਐੱਮ ਭਗਵੰਤ ਮਾਨ ਆਪਣੇ-ਆਪ ਲਈ ਸੱਤ ਨੰਬਰ ਨੂੰ ਲੱਕੀ ਮੰਨਦੇ ਹਨ ਜਾਂ ਨਹੀਂ ਪਰ ਉਨ੍ਹਾਂ ਦੀ ਜ਼ਿੰਦਗੀ ਵਿਚ 7 ਨੰਬਰ ਨੇ ਅਹਿਮ ਭੂਮਿਕਾ ਨਿਭਾਈ ਹੈ।
ਤੁਹਾਨੂੰ ਦੱਸ ਦਈਏ ਕਿ ਸੀਐੱਮ ਮਾਨ ਦਾ 2015 ਵਿਚ ਤਲਾਕ ਹੋ ਗਿਆ ਸੀ। ਇਹ ਉਨ੍ਹਾਂ ਦਾ ਦੂਜਾ ਵਿਆਹ ਹੈ। ਉਨ੍ਹਾਂ ਦੀ ਪਹਿਲੀ ਪਤਨੀ ਨੂੰ ਮਾਨ ਦਾ ਰਾਜਨੀਤੀ ਵਿਚ ਆਉਣ ਦਾ ਫੈਸਲਾ ਠੀਕ ਨਹੀਂ ਲੱਗਦਾ ਸੀ। ਇਸ ਕਰਕੇ ਉਨ੍ਹਾਂ ਵਿਚਕਾਰ ਦੂਰੀਆਂ ਬਣ ਗਈਆਂ। ਪਹਿਲੇ ਵਿਆਹ ਤੋਂ ਮਾਨ ਦੇ ਦੋ ਬੱਚੇ ਹਨ। ਸਹੁੰ ਚੁੱਕ ਸਮਾਗਮ ਵਿਚ ਦੋਵੇਂ ਭੈਣ-ਭਰਾ ਸ਼ਾਮਲ ਹੋਏ ਸਨ।
(Note : ਖਬਰਾਂ ਦੇ ਅਪਡੇਟਸ ਆਪਣੇ Whatsapp ‘ਤੇ ਮੰਗਵਾਉਣ ਲਈ ਲਿੰਕ ‘ਤੇ ਕਲਿੱਕ ਕਰਕੇ ਪੰਜਾਬੀ ਬੁਲੇਟਿਨ ਦੇ ਗਰੁੱਪ ਨਾਲ ਜੁੜੋ ਖਬਰਾਂ ਦੇ ਲੇਟੇਸਟ ਵੀਡੀਓ ਵੇਖਣ ਲਈ ਸਾਡੇ Facebook ਪੇਜ ਨਾਲ ਵੀ ਜੁੜੋ )