ਸੀਏਏ ਨੂੰ ਲੈ ਕੇ ਉੱਤਰ ਪੂਰਬੀ ਦਿੱਲੀ ਵਿੱਚ ਭੜਕੀ ਹਿੰਸਾ, ਕੁਲ 7 ਦੀ ਮੋਤ, ਪੁਲਿਸ ਮੁਲਾਜਮ ਸਮੇਤ 150 ਜਖਮੀ

0
397

ਨਵੀਂ ਦਿੱਲੀ. ਨਾਗਰਿਕਤਾ ਸ਼ੋਧ ਐਕਟ (ਸੀਏਏ) ਨੂੰ ਲੈ ਕੇ ਉੱਤਰ ਪੂਰਬੀ ਦਿੱਲੀ ਵਿਚ ਹਿੰਸਾ ਭੜਕਣ ਦੀ ਖਬਰ ਹੈ। ਜਿਸ ਵਿੱਚ ਇਕ ਪੁਲਿਸ ਮੁਲਾਜਮ ਸਮੇਤ ਪੰਜ ਲੋਕਾਂ ਦੀ ਮੋਤ ਅਤੇ ਅਤੇ ਕਰੀਬ 65 ਲੋਕ ਜਖਮੀ ਹੋਣ ਦੀ ਖਬਰ ਹੈ। ਹੁਣ ਤੱਕ ਹਿੰਸਾ ਦੀਆਂ ਘਟਨਾਵਾਂ ਵਿੱਚ ਕੁਲ 7 ਲੋਕਾਂ ਦੀ ਮੌਤ ਤੇ 150 ਦੇ ਜਖਮੀ ਹੋਣ ਦੀ ਖਬਰ ਹੈ। ਜਿਨਾਂ ਵਿੱਚ ਅਰਧ ਸੈਨਿਕ ਅਤੇ ਦਿੱਲੀ ਪੁਲਿਸ ਫੋਰਸ ਦੇ ਵੀ ਕਈ ਜਵਾਨ ਸ਼ਾਮਲ ਸਨ।

ਹਿੰਸਾ ਦੀ ਘਟਨਾ ਵਿੱਚ ਸਹਾਇਕ ਪੁਲਿਸ ਕਮਿਸ਼ਨਰ ਗੋਕਲਪੁਰੀ ਦੇ ਹੈੱਡ ਕਾਂਸਟੇਬਲ ਰਤਨ ਲਾਲ ਦੀ ਪੱਥਰਬਾਜ਼ੀ ਕਾਰਨ ਮੌਤ ਹੋ ਗਈ। ਨਾਗਰਿਕਤਾ ਸੋਧ ਐਕਟ ਦੇ ਵਿਰੋਧੀ ਅਤੇ ਸਮਰਥਕਾਂ ਦੇ ਵਿੱਚ ਸੋਮਵਾਰ ਨੂੰ ਭਜਨਪੁਰਾ, ਗੋਕੁਲਪੁਰੀ, ਚਾਂਦਬਾਗ, ਮੌਜਪੁਰ, ਜ਼ਫ਼ਰਾਬਾਦ ਇਲਾਕਿਆਂ ਵਿੱਚ ਟਕਰਾਅ ਹੋ ਗਿਆ ਸੀ। ਹਿੰਸਾ ਕਾਰਨ ਭਾਰੀ ਪੱਥਰਬਾਜ਼ੀ ਅਤੇ ਫਾਇਰਿੰਗ ਹੋਈ। ਪੈਟਰੋਲ ਬੰਬ ਵਰਤੇ ਗਏ ਸਨ। ਹਿੰਸਾ ਵਿੱਚ ਸ਼ਾਹਦਰਾ ਦੇ ਡੀਸੀਪੀ ਅਮਿਤ ਸ਼ਰਮਾ ਸਮੇਤ ਦਰਜਨਾਂ ਪੁਲਿਸਕਰਮੀ ਜਖਮੀ ਹੋ ਗਏ। ਗੋਕਲਪੁਰੀ ਟਾਇਰ ਮਾਰਕੀਟ ਵਿੱਚ 20 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਇਹਨਾਂ ਖੇਤਰਾਂ ਦੇ ਹਾਲਾਤ ਅਜੇ ਵੀ ਤਣਾਅਪੂਰਨ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।