ਮਕਸੂਦਾਂ ਦੇ ਜਵਾਲਾ ਨਗਰ ‘ਚ 65 ਸਾਲਾਂ ਔਰਤ ਨੂੰ ਹੋਇਆ ਕੋਰੋਨਾ, ਪਾਜ਼ੀਟਿਵ ਮਰੀਜ਼ ਹੋਏ 54

    0
    1902

    ਜਲੰਧਰ . ਸ਼ਹਿਰ ਵਿਚ 24 ਘੰਟਿਆਂ ਦੀ ਸ਼ਾਂਤੀ ਤੋਂ ਬਾਅਦ, ਇਕ ਹੋਰ ਕੋਰੋਨਾ ਕੇਸ ਸਾਹਮਣੇ ਆਇਆ ਹੈ। ਇਹ ਮਾਮਲਾ ਮਕਸੂਦਾ ਦੇ ਜਵਾਲਾ ਨਗਰ ਦੀ 65 ਸਾਲਾਂ ਦੀ ਔਰਤ ਨੂੰ ਕੋਰੋਨਾ ਹੋਇਆ ਹੈ। ਪਹਿਲਾਂ ਜਲੰਧਰ ਵਿਚ 53 ਸਨ ਹੁਣ ਇਸ ਕੇਸ ਆਉਣ ਦੇ ਨਾਲ ਗਿਣਤੀ ਵੱਧ ਕੇ 54 ਹੋ ਗਈ ਹੈ। ਬੀਤੇ ਦਿਨੀ ਓਐੱਸਡੀ ਹਰਪ੍ਰੀਤ ਸਿੰਘ ਦੀ ਰਿਪੋਰਟ ਆਉਣ ਤੋਂ ਬਾਅਦ ਪ੍ਰਸਾਸ਼ਨ ਸਖ਼ਤੀ ਵਿਚ ਆ ਗਿਆ ਸੀ ਤੇ ਹੁਣ ਮਕਸੂਦਾ ਵਿਚ ਇਕ ਹੋਰ ਕੇਸ ਆਉਣ ਨਾਲ ਪ੍ਰਸਾਸ਼ਨ ਹਰਕਤ ਵਿਚ ਆ ਗਿਆ ਹੈ। ਜਲੰਧਰ ਸ਼ਹਿਰ ਵਿਚ ਪਿਛਲੇ ਇਕ ਹਫ਼ਤੇ ਤੋਂ ਕੋਰੋਨਾ ਮਰੀਜਾਂ ਦੀ ਗਿਣਤੀ ਬਹੁਤ ਤੇਜੀ ਨਾਲ ਵਧੀ ਹੈ ਤੇ ਅਜੇ ਤਕ ਇਕ ਹੀ ਮਰੀਜ਼ ਠੀਕ ਹੋ ਸਕਿਆ ਹੈ।