500 ਰੁਪਏ ਦੇ ਝਗੜੇ ਨੂੰ ਛਡਾਉਣ ਗਏ ‘ਚ 65 ਸਾਲ ਦੇ ਬਜ਼ੁਰਗ ਦੀ ਧੱਕਾ-ਮੁੱਕੀ ‘ਚ ਮੌਤ

0
2200

ਗੁਰਦਾਸਪੁਰ (ਸੰਦੀਪ ਕੁਮਾਰ) | ਸਿਰਫ 500 ਰੁਪਏ ਦੇ ਲੈਣ-ਦੇਣ ਦੇ ਝਗੜੇ ਵਿੱਚ ਇੱਕ ਬਜੁਰਗ ਦੀ ਜਾਨ ਚਲੀ ਗਈ ਹੈ। ਪੁਲਿਸ ਨੇ ਵੀ ਜਦੋਂ ਅਰੋਪੀਆਂ ਉੱਤੇ ਐਕਸ਼ਨ ਨਾ ਲਿਆ ਤਾਂ ਪਰਿਵਾਰ ਨੇ ਬਜੁਰਗ ਦੀ ਲਾਸ਼ ਸੜਕ ‘ਤੇ ਰੱਖ ਕੇ ਕਾਰਵਾਈ ਰੋਸ ਮੁਜਾਹਰਾ ਕੀਤਾ।

ਮਰਨ ਵਾਲੇ ਦੀ ਬਲਵਿੰਦਰ ਸਿੰਘ ਦੀ ਉਮਰ 65 ਸਾਲ ਹੈ। ਬਲਵਿੰਦਰ ਦੇ ਬੇਟੇ ਗੁਰਜੀਤ ਸਿੰਘ ਨੇ ਦੱਸਿਆ ਕਿ 22 ਫਰਵਰੀ ਨੂੰ ਪਿੰਡ ਹਰਪੁਰਾ ਦੇ ਦੋ ਪਰਿਵਾਰਾਂ ਵਿੱਚ 500 ਰੁਪਏ ਨੂੰ ਲੈ ਕੇ ਝਗੜਾ ਹੋ ਰਿਹਾ ਸੀ। ਪਿਤਾ ਛਡਾਉਣ ਗਏ ਤਾਂ ਇੱਕ ਪਰਿਵਾਰ ਵੱਲੋਂ ਕੀਤੀ ਧੱਕਾਮੁੱਕੀ ਵਿੱਚ ਉਨ੍ਹਾਂ ਨੂੰ ਸੱਟਾਂ ਲੱਗੀਆਂ। 24 ਫਰਵਰੀ ਨੂੰ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਪੁਲਿਸ ਨੇ ਰਾਜਨੀਤਕ ਦਬਾਅ ਹੇਠ ਪਹਿਲਾਂ 176 ਦੀ ਕਾਰਵਾਈ ਕਰਕੇ ਮਾਮਲਾ ਰਫਾ-ਦਫਾ ਕਰਨ ਬਾਰੇ ਸੋਚਿਆ। ਅਸੀਂ ਪੁਲਿਸ ਨੂੰ ਅਰੋਪੀਆਂ ਬਾਰੇ ਵੀ ਦੱਸਿਆ ਸੀ। ਬਾਅਦ ਵਿੱਚ ਅਸੀਂ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ।

ਪਰਿਵਾਰ ਨੇ ਜਦੋਂ ਲਾਸ਼ ਬਟਾਲਾ ਦੇ ਕਾਦੀਆਂ ਚੁੰਗੀ ਚੌਕ ਵਿੱਚ ਰੱਖ ਕੇ ਬਟਾਲਾ ਪੁਲਿਸ ਖਿਲਾਫ ਨਾਅਰੇਬਾਜੀ ਕੀਤੀ ਤਾਂ 302 ਦਾ ਪਰਚਾ ਦਰਜ ਕੀਤਾ।

ਪੁਲਿਸ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਕੇਸ ਦਰਜ ਕਰ ਲਿਆ ਹੈ। ਜਲਦ ਅਰੋਪੀਆਂ ਨੂੰ ਫੜ੍ਹ ਲਿਆ ਜਾਵੇਗਾ।