ਹੁਸ਼ਿਆਰਪੁਰ ‘ਚ 6 ਸਾਲਾਂ ਬੱਚੀ ਨਾਲ ਦੁਸ਼ਕਰਮ, ਜਿੰਦਾ ਸਾੜ ਕੇ ਬੋਰੀ ‘ਚ ਪਾਈ ਲਾਸ਼

0
3325

ਹੁਸ਼ਿਆਰਪੁਰ | ਟਾਂਡਾ ਦੇ ਇੱਕ ਪਿੰਡ ਵਿੱਚ ਛੇ ਸਾਲਾ ਮਾਸੂਮ ਬੱਚੀ ਨਾਲ ਦੁਸ਼ਕਰਮ ਕਰਕੇ ਉਸ ਨੂੰ ਜਿੰਦਾ ਸਾੜ ਦਿੱਤਾ ਗਿਆ। ਅੱਧਸੜ੍ਹੇ ਸਰੀਰ ਨੂੰ ਬੋਰੀ ਨਾਲ ਢੱਕ ਕੇ ਘਰ ਦੇ ਕੋਲ ਹਵੇਲੀ ‘ਚ ਲੁਕਾ ਕੇ ਰੱਖਿਆ ਤਾਂ ਕਿ ਰਾਤ ਹੋਣ ਤੇ ਲਾਸ਼ ਖੁਰਦ-ਬੁਰਦ ਕੀਤੀ ਜਾ ਸਕੇ।

ਦਰਅਸਲ ਬੱਚੀ ਦੁਪਹਿਰ ਤੋਂ ਲਾਪਤਾ ਸੀ। ਕਾਫੀ ਦੇਰ ਲੱਭਣ ਤੋਂ ਬਾਅਦ ਲਾਸ਼ ਕਿਸਾਨ ਸੁਰਜੀਤ ਸਿੰਘ ਦੀ ਹਵੇਲੀ ਤੋਂ ਮਿਲੀ।

ਬੱਚੀ ਦੇ ਪਿਤਾ ਮੁਲਜ਼ਮ ਕੋਲ ਹੀ ਡਰਾਈਵਰ ਹਨ। ਬੱਚੀ ਦੀ ਮਾਂ ਨੇ ਕਿਹਾ ਉਸ ਦੀ ਬੇਟੀ ਦੁਪਹਿਰ ਤੋਂ ਲਾਪਤਾ ਸੀ। ਤਲਾਸ਼ ਕਰਨ ‘ਤੇ ਪਤਾ ਲੱਗਾ ਕਿ ਸੁਰਜੀਤ ਸਿੰਘ ਦਾ ਪੋਤਾ ਸੁਰਪ੍ਰੀਤ ਸਿੰਘ ਉਸ ਦੀ ਬੇਟੀ ਨੂੰ ਕਿਤੇ ਲੈ ਕੇ ਜਾ ਰਿਹਾ ਸੀ। ਸ਼ਾਮ ਨੂੰ ਜਦੋਂ ਉਨ੍ਹਾਂ ਹਵੇਲੀ ਜਾ ਕੇ ਦੇਖਿਆ ਤਾਂ ਬੋਰੀ ‘ਚ ਬੇਟੀ ਦੀ ਅਧਸੜੀ ਲਾਸ਼ ਮਿਲੀ।


ਪੁਲਿਸ ਨੇ 19 ਸਾਲਾ ਮੁਲਜ਼ਮ ਸੁਰਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ‘ਤੇ ਰੇਪ, ਲਾਸ਼ ਖੁਰਦ-ਬੁਰਦ ਕਰਨ, ਹੱਤਿਆ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਬੱਚੀ ਅਰਧ ਨਗਨ ਹਾਲਤ ਚ ਸੀ। ਬੱਚੀ ਮੁਲਜ਼ਮ ਨੂੰ ਜਾਣਦੀ ਸੀ, ਇਸ ਲਈ ਉਸ ਦੇ ਨਾਲ ਚਲੇ ਗਈ।

ਉਹ ਬਿਸਕੁਟ ਖਵਾਉਣ ਦੇ ਬਹਾਨੇ ਉਸ ਨੂੰ ਨਾਲ ਲੈ ਗਿਆ। ਉਸ ਨੇ ਹਵੇਲੀ ਚ ਹੀ ਬੱਚੀ ਨਾਲ ਬਲਾਤਕਾਰ ਕੀਤਾ ਤੇ ਫਿਰ ਆਪਣਾ ਗੁਨਾਹ ਲੁਕਾਉਣ ਲਈ ਬੱਚੀ ਨੂੰ ਅੱਗ ਲਾ ਦਿੱਤੀ। ਉਧਰ, ਪਿੰਡ ਵਾਲਿਆਂ ਨੇ ਮੁਲਜ਼ਮ ਖਿਲਾਫ ਸਖਤ ਸਜ਼ਾ ਦੀ ਮੰਗ ਕੀਤੀ ਹੈ।