ਬਾਬਾ ਰਾਮ ਸਿੰਘ ਸਿੰਘੜਾ ਦੀ ਮੌਤ ਤੇ ਕਿਸਾਨੀ ਸੰਘਰਸ਼ ਨਾਲ ਜੁੜੀਆਂ 6 ਗੱਲਾਂ

0
3252

ਜਲੰਧਰ | ਕਿਸਾਨ ਅੰਦੋਲਨ ਸਿਖ਼ਰਾਂ ‘ਤੇ ਹੈ। ਕਿਸਾਨਾਂ ਆਪਣੀਆਂ ਮੰਗਾਂ ਮਨਮਾਉਣ ਲਈ ਕਹਿਰ ਦੇ ਪਾਲ਼ੇ ਵਿਚ ਠਰ ਰਹੇ ਹਨ। ਕੇਂਦਰ ਸਰਕਾਰ ਦੁਆਰਾਂ ਆਪਣਾ ਭਾਸ਼ਣਾ ਵਿਚ ਅਜੇ ਵੀ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਏ ਜਾ ਰਹੇ ਹਨ। ਕਿਸਾਨ ਨੂੰ ਇਹ ਗੱਲ ਮਨਜੂਰ ਨਹੀਂ ਹੈ। ਇਸ ਅੰਦੋਲਨ ਦੁਰਾਨ ਰੋਜ਼ ਕੁਝ ਨਾ ਕੁਝ ਧਰਨੇ ਵਾਲੀ ਜਗ੍ਹਾ ਉਪਰ ਕੁਝ ਨਾ ਕੁਝ ਵਾਪਰ ਦਾ ਰਹਿੰਦਾ ਹੈ। ਕਦੇ ਕਿਸਾਨਾਂ ਦੀਆਂ ਮੌਤਾਂ ਤੇ ਕਦੇ ਹਾਦਸੇ।

ਕਿਸਾਨ ਅੰਦੋਲਨ : ਬੁੱਧਵਾਰ ਦਾ ਅਹਿਮ ਘਟਨਾਕ੍ਰਮ

  • ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦੁਹਰਾਇਆ ਕਿ ‘ਦੇਸ਼ ਦੇ ਇੱਕ ਕੋਨੇ ‘ਚ ਕਿਸਾਨਾਂ ਨੂੰ ਭਰਮਾਇਆ ਜਾ ਰਿਹਾ ਹੈ’। ਉਹ ਗਵਾਲੀਅਰ ਵਿੱਚ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਆਏ ਕਿਸਾਨ ਜਥੇਬੰਦੀਆਂ ਨੂੰ ਸੰਬੋਧਨ ਕਰ ਰਹੇ ਸਨ।
  • ਪੰਜਾਬ ਦੇ ਸਾਬਕਾ ਡੀਜੀਪੀ ਐੱਮਐਚ ਭੁੱਲਰ ਦੀ ਆਗਵਾਈ ਵਿੱਚ ਪੰਜਾਬ ਦੇ 25 ਸੇਵਾਮੁਕਤ ਆਈਪੀਐੱਸ ਅਫ਼ਸਰਾਂ ਨੇ ਆਪਣੇ ਬਹਾਦੁਰੀ ਮੈਡਲ ਰਾਸ਼ਟਰਪਤੀ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ।
  • ਸਿੰਘੂ ਬਾਰਡਰ ‘ਤੇ 65 ਸਾਲਾ ਸਿੱਖ ਪ੍ਰਚਾਰਕ ਰਾਮ ਸਿੰਘ ਸਿੰਘੜਾ ਦੀ ਮੌਤ ਹੋ ਗਈ। ਕਿਹਾ ਜਾਂਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਹ ਕਿਸਾਨਾਂ ਦੇ ਦੁਖ ਤੋਂ ਦੁਖੀ ਸਨ। ਉਨ੍ਹਾਂ ਨੇ ਖ਼ੁਦ ਨੂੰ ਗੋਲੀ ਮਾਰ ਲਈ।
  • ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹਾ ਪ੍ਰਸ਼ਾਸਨ ਨੇ ਛੇ ਕਿਸਾਨ ਆਗੂਆਂ ਨੂੰ 50 ਲੱਖ ਰੁਪਏ ਦੇ ਨਿੱਜੀ ਬਾਂਡ ਅਤੇ ਇਸ ਰਕਮ ਬਾਰੇ ਦੋ ਗਰਾਂਟਰਾਂ ਦੀਆਂ ਸਕਿਓਰਿਟੀਆਂ ਜਮ੍ਹਾਂ ਕਰਵਾਉਣ ਨੂੰ ਕਿਹਾ।
  • ਹਰਿਆਣੇ ਦੀ ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਹਰਿਆਣਾ ਦੇ ਅਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਐੱਸਵਾਈਐੱਲ ਨਹਿਰ ਦਾ ਮਸਲਾ ਕਿਸਾਨਾਂ ਵਿੱਚ ਫੁੱਟ ਪਾਉਣ ਲਈ ਚੁੱਕ ਰਹੀ ਹੈ।
  • ਦਿੱਲੀ ਦੇ ਟਿੱਕਰੀ ਬਾਰਡਰ ਉੱਪਰ ਪੰਜਾਬ ਤੋਂ ਕਈ ਕਿਸਾਨ ਪਰਿਵਾਰ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਦੇ ਕਿਸੇ ਨਾ ਕਿਸੇ ਪਰਿਵਾਰਕ ਜੀਅ ਨੇ ਖ਼ੁਦਕੁਸ਼ੀ ਕਰ ਲਈ ਸੀ, ਇੱਥੇ ਪਹੁੰਚੇ ਹੋਏ ਹਨ।