ਲਾਕਡਾਊਨ ਹੋਰ ਵਧਾਉਣਾ ਚਾਹੁੰਦੇ ਹਨ ਪੰਜਾਬ ਸਮੇਤ ਦੇਸ਼ ਦੇ 6 ਸੂਬੇ- ਸੋਮਵਾਰ ਨੂੰ ਹੋ ਸਕਦਾ ਹੈ ਫੈਸਲਾ

0
5828

ਚੰਡੀਗੜ੍ਹ. ਦੇਸ਼ ਭਰ ਵਿੱਚ ਕੋਰੋਨਾ ਸੰਕਟ ਨੂੰ ਦੇਖਦੇ ਹੋਏ 3 ਮਈ ਤੱਕ ਲਾਕਡਾਊਨ ਲਗਾਇਆ ਗਿਆ ਹੈ। ਪੰਜਾਬ ਸਮੇਤ ਦੇਸ਼ ਦੇ 5 ਸੂਬੇਆਂ ਨੇ ਲਾਕਡਾਊਨ ਹੋਰ ਵਧਾਉਣ ਦੇ ਸੰਕੇਤ ਦਿੱਤੇ ਹਨ।

ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਉਹ ਆਪਣੇ ਰਾਜ ਵਿਚ ਲਾਕਡਾਊਨ ਨੂੰ 16 ਮਈ ਤੱਕ ਵਧਾਉਣਾ ਚਾਹੁੰਦੀ ਹੈ। ਇਸ ਦੇ ਨਾਲ-ਨਾਲ ਹੀ ਮਹਾਰਾਸ਼ਟਰ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਪੰਜਾਬ ਅਤੇ ਓਡੀਸ਼ਾ ਨੇ 3 ਮਈ ਤੋਂ ਬਾਅਦ ਆਪਣੇ-ਆਪਣੇ ਰਾਜਾਂ ਵਿਚ ਲਾਕਡਾਊਨ ਵਧਾਏ ਜਾਣ ਦੇ ਸੰਕੇਤ ਦਿੱਤੇ ਹਨ। ਹੌਟਸਪੌਟ ਵਾਲੇ ਖੇਤਰਾਂ ਵਿਚ ਕੋਈ ਰਿਆਇਤ ਨਹੀਂ ਹੋਵੇਗੀ।

ਇਸ ਤੋਂ ਇਲਾਵਾ 6 ਹੋਰ ਰਾਜਾਂ ਗੁਜਰਾਤ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ – ਦਾ ਕਹਿਣਾ ਹੈ ਕਿ ਉਹ ਕੇਂਦਰ ਸਰਕਾਰ ਦੇ ਆਦੇਸ਼ ਦੀ ਪਾਲਣਾ ਕਰਨਗੇ। ਦੂਜੇ ਪਾਸੇ, ਅਸਾਮ, ਕੇਰਲ ਅਤੇ ਬਿਹਾਰ ਦਾ ਕਹਿਣਾ ਹੈ ਕਿ ਉਹ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਦੀ ਵੀਡੀਓ ਕਾਨਫਰੰਸਿੰਗ ਮੀਟਿੰਗ ਤੋਂ ਬਾਅਦ ਇਹ ਫੈਸਲਾ ਲੈਣਗੇ।

ਤੇਲੰਗਾਨਾ ਹੀ ਅਜਿਹਾ ਰਾਜ ਹੈ, ਜਿਸ ਨੇ ਲਾਕਡਾਊਨ ਦੀ ਮਿਆਦ 7 ਮਈ ਤੱਕ ਵਧਾ ਦਿੱਤੀ ਹੈ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਮੁੰਬਈ ਅਤੇ ਪੁਣੇ ਦੇ ਕੰਟੇਨਮੈਂਟ ਜ਼ੋਨ ਵਿਚ ਲਾਕਡਾਊਨ ਵਧਾ ਦਿੱਤਾ ਹੈ। 18 ਮਈ ਤੱਕ ਰਾਜ ਦੇ 92 ਪ੍ਰਤੀਸ਼ਤ ਕੇਸ ਇੱਥੇ ਦਰਜ ਕੀਤੇ ਗਏ ਸਨ।

ਉਨ੍ਹਾਂ ਕਿਹਾ, “ਸੋਮਵਾਰ ਨੂੰ ਪ੍ਰਧਾਨ ਮੰਤਰੀ ਨਾਲ ਇੱਕ ਵੀਡੀਓ ਕਾਨਫ਼ਰੰਸ ਵਿੱਚ ਲਾਕਡਾਊਨ ਬਾਰੇ ਅੱਗੇ ਵਿਚਾਰ ਕੀਤਾ ਜਾਵੇਗਾ। ਜੇ ਜ਼ਰੂਰੀ ਹੋਇਆ, ਲਾਕਡਾਊਨ 3 ਮਈ ਤੋਂ ਬਾਅਦ ਹੋਰ 15 ਦਿਨਾਂ ਲਈ ਵਧਾਇਆ ਜਾਵੇਗਾ। ਇਸ ਨੂੰ ਸਿਰਫ ਕੰਟੇਨਮੈਂਟ ਜ਼ੋਨ ਵਿਚ ਵਧਾਇਆ ਜਾ ਸਕਦਾ ਹੈ, ਪੂਰੇ ਮੁੰਬਈ ਅਤੇ ਪੁਣੇ ਲਈ ਨਹੀਂ।

ਦੇਸ਼ ਵਿੱਚ ਸਭ ਤੋਂ ਵੱਧ ਕੋਰੋਨਾ ਸੰਕ੍ਰਮਿਤ ਮਰੀਜਾਂ ਦੇ ਮਾਮਲੇ ਮਹਾਰਾਸ਼ਟਰ ਵਿੱਚ ਹਨ। ਇੱਥੇ, ਗ੍ਰਹਿ ਮੰਤਰਾਲੇ ਦੇ ਆਦੇਸ਼ ਦੇ ਅਨੁਸਾਰ, ਆਸਪਾਸ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਵੀ ਦੁਕਾਨਾਂ ਖੋਲ੍ਹਣ ਤੋਂ ਪਹਿਲਾਂ ਇੰਤਜ਼ਾਰ ਕਰ ਰਹੀ ਹੈ।

ਇਕ ਸੀਨੀਅਰ ਅਧਿਕਾਰੀ ਨੇ ਕਿਹਾ, “ਕੋਰੋਨਾ ਕੇਸਾਂ ਨੂੰ ਵੇਖਦੇ ਹੋਏ, ਇਹ ਯੂ ਪੀ ਲਈ ਸੰਕਟ ਦਾ ਸਮਾਂ ਹੈ।” ਸਰਕਾਰ ਨੇ ਪਹਿਲਾਂ ਹੀ ਕਰਿਆਨਾ, ਦਵਾਈਆਂ ਅਤੇ 11 ਕਿਸਮਾਂ ਦੇ ਉਦਯੋਗਾਂ ਵਰਗੇ ਜ਼ਰੂਰੀ ਸਮਾਨ ਵੇਚਣ ਵਾਲੀਆਂ ਦੁਕਾਨਾਂ ਨੂੰ ਆਗਿਆ ਦੇ ਦਿੱਤੀ ਹੈ। ਅਸੀਂ ਇਸ ਸਮੇਂ ਹੋਰ ਦੁਕਾਨਾਂ ਨਹੀਂ ਖੋਲ੍ਹਣ ਦੇਵਾਂਗੇ। ‘