ਪੰਜਾਬ ਦੇ 6 ਜ਼ਿਲ੍ਹੇ ਪਹੁੰਚੇ ਰੇਡ ਜ਼ੋਨ ‘ਚ, ਪ੍ਰਸ਼ਾਸਨ ਨੇ ਹੌਟਸਪੌਟ ਅਤੇ ਰੈਡ ਜ਼ੋਨ ਦੇ ਵਿਚਕਾਰ ਬਣਾਇਆ ਬਫਰ ਜ਼ੋਨ

0
7699

ਦੇਸ਼ ਵਿੱਚ 24 ਘੰਟਿਆਂ ‘ਚ 47 ਮੌਤਾਂ, 1336 ਨਵੇਂ ਕੇਸ

ਚੰਡੀਗੜ੍ਹ. ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿੱਚ ਲਗਾਤਾਰ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 47 ਮੌਤਾਂ ਅਤੇ 1336 ਨਵੇਂ ਕੇਸ ਸਾਹਮਣੇ ਆਏ ਹਨ। ਮਰੀਜਾਂ ਦੀ ਗਿਣਤੀ 18600 ਦੇ ਪਾਰ ਹੋ ਗਈ ਹੈ। ਲਗਾਤਾਰ ਵੱਧਦੇ ਕੋਰੋਨਾ ਮਾਮਲਿਆਂ ਕਾਰਨ ਪੰਜਾਬ ਦੇ 6 ਜਿਲ੍ਹੇ ਰੇਡ ਜ਼ੋਨ ਵਿੱਚ ਸ਼ਾਮਲ ਹੋ ਗਏ ਹਨ। ਸਰਕਾਰ ਵਲੋਂ ਦੇਸ਼ ਵਿੱਚ ਰੈਡ ਜ਼ੋਨ, ਗ੍ਰੀਨ ਜ਼ੋਨ ਤੇ ਆਰੇਂਜ ਜੋਨ ਤੋਂ ਇਲਾਵਾ ਹੁਣ ਬਫ਼ਰ ਜੋਨ ਵੀ ਸੁਰੱਖਿਆ ਕਵਚ ਮਜਬੂਤ ਕਰਨ ਲਈ ਬਣਾਇਆ ਗਿਆ ਹੈ। ਬਫਰ ਜੌਨ ਰੈਡ ਜ਼ੋਨ ਤੇ ਹੌਟਸਪੋਟ ਘੋਸ਼ਿਤ ਇਲਾਕਿਆਂ ਵਿੱਚ ਸੁਰੱਖਿਆ ਕਵਚ ਦਾ ਕੰਮ ਕਰੇਗਾ।

ਦੇਸ਼ ਦੇ ਹੌਟਸਪੋਟ ਘੋਸ਼ਿਤ ਕੀਤੇ ਗਏ ਜਿਲ੍ਹੇ।

ਪੰਜਾਬ ਦੇ 6 ਜਿਲ੍ਹੇ ਰੇਡ ਜ਼ੋਨ ਵਿੱਚ ਸ਼ਾਮਲ ਹੋ ਚੁੱਕੇ ਹਨ। ਇਨ੍ਹਾਂ ਵਿੱਚ ਜਲੰਧਰ, ਐਸਏਐਸ ਨਗਰ, ਪਟਿਆਲਾ, ਨਵਾਂਸ਼ਹਿਰ, ਪਠਾਨਕੋਟ ਅਤੇ ਲੁਧਿਆਣਾ ਸ਼ਾਮਿਲ ਹੋ ਚੁੱਕੇ ਹਨ। ਜਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਜਿਲ੍ਹਿਆਂ ਵਿੱਚੋਂ ਸਖਤੀ ਕਰ ਦਿੱਤੀ ਗਈ ਹੈ।

ਪਟਿਆਲਾ ਵਿੱਚ ਅੱਜ 5 ਹੋਰ ਪਾਜ਼ੀਟਿਵ ਮਰੀਜ਼ ਸਾਹਮਣੇ ਆਉਣ ਨਾਲ ਜਿਲ੍ਹੇ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ ਵੱਧ ਕੇ 31 ਹੋ ਗਈ ਹੈ।

ਪੜ੍ਹੋ ਕੀ ਹੈ ਬਫਰ ਜ਼ੋਨ

ਇਨ੍ਹਾਂ ਜਿਲ੍ਹਿਆਂ ਵਿੱਚ ਹੌਟਸਪੋਟ ਇਲਾਕਿਆਂ ਵਿੱਚ ਪੁਲਿਸ ਵਲੋਂ ਫਲੈਗ ਮਾਰਚ ਕਰਕੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਿਦਾਇਤ ਦਿੱਤੀ ਜਾ ਰਹੀ ਹੈ। ਰੇਡ ਜ਼ੋਨ ਤੇ ਹੌਟਸਪੋਟ ਏਰਿਆ ਦੇ ਆਸਪਾਸ ਦੇ ਇਲਾਕੇ ਨੂੰ ਬਫਰ ਜੋਨ ਬਣਾਇਆ ਗਿਆ ਹੈ। ਪੁਲਿਸ ਵਲੋਂ ਪੂਰੀ ਸਖਤੀ ਕਰ ਦਿੱਤੀ ਗਈ ਹੈ। ਸ਼ਹਿਰ ਵਿਚ ਲਾਕਡਾਊਨ ਦੇ ਨਿਯਮਾਂ ਨੂੰ ਹੋਰ ਸਖਤ ਬਣਾਇਆ ਗਿਆ ਹੈ। ਰੈੱਡ ਜ਼ੋਨ ਅਤੇ ਹੌਟ ਸਪਾਟ ਵਿਚਾਲੇ ਤੀਜੇ ਸੁਰੱਖਿਆ ਕਵਚ ਦੀ ਰੂਪ ਰੇਖਾ ਬਣਾਈ ਜ਼ਾ ਰਹੀ ਹੈ। ਇਸ ਨੂੰ ਬਫਰ ਜ਼ੋਨ ਕਿਹਾ ਜਾਵੇਗਾ ਅਤੇ ਇਸ ਖੇਤਰ ਵਿਚ ਦੁਕਾਨਾਂ ਨਾ ਖੋਲ੍ਹਣ ਦੀ ਹਿਦਾਇਤ ਦਿੱਤੀ ਗਈ ਹੈ ਅਤੇ ਲੋਕਾਂ ਵਲੋਂ ਕਿਸੇ ਵੀ ਤਰ੍ਹਾਂ ਦੀ ਹਰਕਤ ਤੇ ਪਾਬੰਦੀ ਹੈ।

ਖੇਤਰਾਂ ਵਿਚ ਕੋਰੋਨਾ-ਪਾਜ਼ੀਟਿਵ ਮਰੀਜ਼ ਪਾਏ ਗਏ ਹਨ, ਉਨ੍ਹਾਂ ਇਲਾਕਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਡ ਜ਼ੋਨ ਐਲਾਨਿਆ ਹੈ। ਪੰਜਾਬ ਵਿੱਚ 6 ਜ਼ਿਲੇ ਰੇਡ ਜ਼ੋਨ ਵਿੱਚ ਸ਼ਾਮਲ ਹਨ। ਬਫਰ ਜੋਨ ਦਾ ਨਿਰਮਾਣ ਕੋਰੋਨਾ ਪਾਜ਼ੀਟਿਵ ਮਰੀਜਾਂ ਦੇ ਇਲਾਕੇ ਤੋਂ ਇਕ ਕਿਲੋਮੀਟਰ ਦੇ ਘੇਰੇ ਵਿਚ ਕੀਤਾ ਗਿਆ ਹੈ।