ਅੱਜ ਜਲੰਧਰ ‘ਚ ਆਏ ਕੋਰੋਨਾ ਦੇ 58 ਨਵੇਂ ਮਾਮਲੇ, ਗਿਣਤੀ ਪੁੱਜੀ 835

0
620

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅੱਜ ਜ਼ਿਲ੍ਹੇ ਵਿਚ ਕੋਰੋਨਾ ਦੇ 58 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਕੋਰੋਨਾ ਦਾ ਜ਼ਿਲ੍ਹੇ ਵਿਚ ਦੂਜਾ ਵੱਡਾ ਅੰਕੜਾ ਹੈ, ਇਸ ਤੋਂ ਪਹਿਲਾਂ ਵੀ ਕੋਰੋਨਾ ਦੇ 75 ਕੇਸ ਸਾਹਮਣੇ ਆ ਚੁੱਕੇ ਹਨ। ਇਹਨਾਂ ਕੇਸ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 835 ਹੋ ਗਈ ਹੈ ਤੇ ਐਕਟਿਵ ਕੇਸਾਂ ਦਾ ਅੰਕੜਾ 400 ਦੀ ਗਿਣਤੀ ਪਾਰ ਕਰ ਗਿਆ ਹੈ। ਅੱਜ ਆਏ ਕੋਰੋਨਾ ਕੇਸਾਂ ਦੇ ਇਲਾਕਿਆਂ ਦੀ ਅਜੇ ਕੋਈ ਵੀ ਡੀਟੇਲ ਨਹੀਂ ਹੈ ਜਿਵੇਂ ਹੀ ਕੋਈ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਸੀਂ ਇੱਥੇ ਅਪਡੇਟ ਕਰ ਦੇਵਾਂਗੇ।