ਦੇਸ਼ ‘ਚ ਕੋਰੋਨਾ ਕਾਰਨ 56 ਮੌਤਾਂ, ਸੰਕ੍ਰਮੀਤ ਮਰੀਜ਼ ਹੋਏ 2300 ਦੇ ਪਾਰ

0
525

ਨਵੀਂ ਦਿੱਲੀ. ਕੋਰੋਨਾ ਨਾਲ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 56 ਤੱਕ ਪਹੁੰਚ ਗਈ ਹੈ। ਪਿਛਲੇ 12 ਘੰਟਿਆਂ ਦੋਰਾਨ 4 ਹੋਰ ਮੌਤਾਂ ਹੋਣ ਦੀ ਖਬਰ ਹੈ। ਉੱਥੇ ਹੀ, ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੀ ਵੱਧ ਕੇ 2300 ਤੋਂ ਪਾਰ ਹੋ ਗਈ ਹੈ। ਦਿੱਲੀ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਵਿੱਚ ਕੋਰੋਨਾ ਦੇ ਮਾਮਲੇ ਕਾਫੀ ਵੱਧ ਰਹੇ ਹਨ। ਸ਼ੁੱਕਰਵਾਰ ਨੂੰ, ਹੁਣ ਤੱਕ ਕੁਲ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ 2301 ਤੱਕ ਪਹੁੰਚ ਗਈ ਹੈ। ਇਹ ਵੀ ਖਬਰ ਹੈ ਕਿ 233 ਨਵੇਂ ਕੇਸ ਪਿਛਲੇ 12 ਘੰਟਿਆਂ ਵਿੱਚ ਸਾਹਮਣੇ ਆਏ ਹਨ। ਜਿੰਨ੍ਹਾਂ ਵਿੱਚ ਕੋਰੋਨਾ ਪਾਜ਼ੀਟਿਵ 55 ਮਰੀਜ਼ ਵਿਦੇਸ਼ੀ ਹਨ। ਇਸਦੇ ਨਾਲ ਹੀ ਕੋਰੋਨਾ ਦੇ 157 ਮਰੀਜ਼ਾਂ ਨੂੰ ਤੰਦਰੁਸਤ ਹੋਣ ਤੋਂ ਬਾਅਦ ਘਰ ਵਾਪਸ ਭੇਜ ਦਿੱਤਾ ਗਿਆ ਹੈ।

  • ਮਹਾਰਾਸ਼ਟਰ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ। ਪੀੜਤਾਂ ਦੀ ਗਿਣਤੀ ਇੱਥੇ ਦੁਗਣੀ ਰਫਤਾਰ ਨਾਲ ਵਧੀ ਹੈ। ਹੁਣ ਤੱਕ ਇਥੇ 335 ਮਾਮਲੇ ਸਾਹਮਣੇ ਆ ਚੁੱਕੇ ਹਨ।
  • ਤਾਮਿਲਨਾਡੂ ਵਿੱਚ ਵੀ ਹੁਣ ਤੱਕ ਇਥੇ 309 ਮਾਮਲੇ ਸਾਹਮਣੇ ਆਏ ਹਨ।
  • ਮੱਧ ਪ੍ਰਦੇਸ਼ ਦੇ ਕੋਰੋਨਾ ਤੋਂ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।
  • ਅਰੁਣਾਚਲ ਪ੍ਰਦੇਸ਼ ਵੀ ਕੋਰੋਨਾ ਤੋਂ ਪ੍ਰਭਾਵਿਤ ਹੋਇਆ ਹੈ। ਅਰੁਣਾਚਲ ਵਿੱਚ ਕੋਰੋਨਾ ਦਾ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ।
  • ਵੀਰਵਾਰ ਨੂੰ ਕੋਰੋਨਾ ਨੇ ਝਾਰਖੰਡ ਅਤੇ ਆਸਾਮ ਵਿਚ ਵੀ ਦਸਤਕ ਦਿੱਤੀ। ਸਿਹਤ ਮੰਤਰਾਲੇ ਦੇ ਅਨੁਸਾਰ, ਹੁਣ ਦੇਸ਼ ਦੇ 30 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਰਾਜਾਂ ‘ਚ ਕੋਰੋਨਾ ਦੇ ਵੱਧ ਰਹੇ ਮਰੀਜ਼ਾਂ ਦੀ ਗਿਣਤੀ

ਪੰਜਾਬ- 47, ਹਿਮਾਚਲ ਪ੍ਰਦੇਸ਼ – 6, ਦਿੱਲੀ – 219, ਅੰਡੇਮਾਨ ਅਤੇ ਨਿਕੋਬਾਰ – 10132, ਆਸਾਮ – 16, ਬਿਹਾਰ – 24, ਛੱਤੀਸਗੜ – 9, ਗੋਆ – 6, ਗੁਜਰਾਤ – 87, ਹਰਿਆਣਾ – 43, ਝਾਰਖੰਡ – 2, ਕਰਨਾਟਕ- 124, ਕੇਰਲ- 286, ਮੱਧ ਪ੍ਰਦੇਸ਼- 99, ਮਹਾਰਾਸ਼ਟਰ- 335, ਮਨੀਪੁਰ- 2, ਮਿਜ਼ੋਰਮ- 1, ਓਡੀਸ਼ਾ- 5, ਪੁਡੂਚੇਰੀ- 3, ਰਾਜਸਥਾਨ- 133, ਤਾਮਿਲਨਾਡੂ- 309, ਤੇਲੰਗਾਨਾ- 107, ਚੰਡੀਗੜ੍ਹ – 18, ਜੰਮੂ ਅਤੇ ਕਸ਼ਮੀਰ – 70, ਲੱਦਾਖ – 14, 113 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।