ਕੋਰੋਨਾ ਕਹਿਰ : ਪੰਜਾਬ ‘ਚ 24 ਘੰਟਿਆਂ ‘ਚ 50 ਲੋਕਾਂ ਦੀ ਹੋਈ ਮੌਤ, 1458 ਨਵੇਂ ਕੇਸ ਮਿਲੇ

0
457

ਚੰਡੀਗੜ੍ਹ . ਪੰਜਾਬ ਭਰ ‘ਚ ਕੋਰੋਨਾਵਾਇਸ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆ ਦੌਰਾਨ 50 ਹੋਰ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਅਤੇ 1458 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।ਅੱਜ ਸਭ ਤੋਂ ਵੱਧ 167 ਕੇਸ ਅੰਮ੍ਰਿਤਸਰ ਤੋਂ ਸਾਹਮਣੇ ਆਏ ਹਨ।

ਐਤਵਾਰ ਨੂੰ ਸੂਬੇ ਅੰਦਰ 23315 ਸੈਂਪਲ ਲਏ ਗਏ ਜਿਸ ਵਿਚੋਂ 1458 ਟੈਸਟ ਪੌਜ਼ੇਟਿਵ ਪਾਏ ਗਏ।ਅੱਜ ਲੁਧਿਆਣਾ ‘ਚ 151, ਪਟਿਆਲਾ 131, ਮੁਹਾਲੀ 165, ਅੰਮ੍ਰਿਤਸਰ 167 ਅਤੇ ਜਲੰਧਰ 108 ਨਵੇਂ ਕੇਸ ਸਾਹਮਣੇ ਆਏ ਹਨ।ਅੱਜ ਸਭ ਤੋਂ ਵੱਧ 9 ਮੌਤਾਂ ਲੁਧਿਆਣਾ ‘ਚ ਹੋਈਆਂ ਹਨ।ਇਸ ਦੇ ਨਾਲ ਹੀ ਜਲੰਧਰ -8, ਪਟਿਆਲਾ -6, ਅੰਮ੍ਰਿਤਸਰ -5, ਪਠਾਨਕੋਟ -5, ਹੁਸ਼ਿਆਰਪੁਰ -3, ਰੋਪੜ -3, ਫਤਿਹਗੜ੍ਹ ਸਾਹਿਬ -2, ਗੁਰਦਾਸਪੁਰ -2, ਐਸ ਬੀ ਐਸ ਨਗਰ -2, ਤਰਨ ਤਾਰਨ -2, ਮਾਨਸਾ -1, ਮੋਗਾ -1 ਅਤੇ ਸੰਗਰੂਰ -1 ਵਿਅਕਤੀ ਦੀ ਮੌਤ ਹੋਈ ਹੈ।

ਰਾਜ ਅੰਦਰ ਹੁਣ ਤੱਕ 1763498 ਲੋਕਾਂ ਦਾ ਸੈਂਪਲ ਲਿਆ ਜਾ ਚੁੱਕਾ ਹੈ। ਜਿਸ ਵਿੱਚੋਂ ਕੁੱਲ੍ਹ 110106 ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁਕੇ ਹਨ।ਰਾਹਤ ਭਰੀ ਗੱਲ ਇਹ ਹੈ ਕਿ 88312 ਲੋਕ ਕੋਰੋਨਾ ਨੂੰ ਮਾਤ ਦੇ ਸਿਹਤਯਾਬ ਵੀ ਹੋ ਚੁੱਕੇ ਹਨ।ਇਸ ਵਕਤ ਪੰਜਾਬ ‘ਚ 18556 ਐਕਟਿਵ ਕੋਰੋਨਾ ਕੇਸ ਹਨ।ਇਸ ਵਕਤ 451 ਲੋਕ ਆਕਸੀਜਨ ਸਪੋਰਟ ਤੇ ਹਨ ਅਤੇ 63 ਲੋਕ ਵੈਂਟੀਲੇਟਰ ਤੇ ਹਨ।