ਜਲੰਧਰ ‘ਚ ਕੋਰੋਨਾ ਨਾਲ 5 ਹੋਰ ਮੌਤਾਂ, ਇੱਕ ਡਾਕਟਰ ਸਮੇਤ 81 ਲੋਕ ਹੋਏ ਕੋਰੋਨਾ ਦੇ ਸ਼ਿਕਾਰ

0
617


ਜਲੰਧਰ | ਸੂਬਾ ਸਰਕਾਰ ਵੱਲੋਂ ਕੋਰੋਨਾ ਟੈਸਟ ਵਧਾਉਣ ਨਾਲ ਜਲੰਧਰ ਜਿਲੇ ਵਿੱਚ ਕੋਰੋਨਾ ਦੇ ਮਰੀਜ਼ ਵੱਧ ਰਹੇ ਹਨ। ਸਿਵਿਲ ਹਸਪਤਾਲ ਦੇ ਡਾ. ਟੀਪੀ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੋਰੋਨਾ ਨਾਲ ਜਲੰਧਰ ਦੇ 5 ਮਰੀਜਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 94 ਲੋਕਾਂ ਦੀ ਕੋਰੋਨਾ ਰਿਪੋਰਟ ਵੀ ਪਾਜੀਟਿਵ ਆਈ। ਇਨ੍ਹਾਂ ਵਿੱਚੋਂ 13 ਮਰੀਜ਼ ਦੂਜੇ ਜਿਲਿਆਂ ਨਾਲ ਸੰਬੰਧਤ ਹਨ।

ਹੁਣ ਤੱਕ ਜਲੰਧਰ ਜ਼ਿਲੇ ਦੇ 437107 ਲੋਕਾਂ ਦੀ ਜਾਂਚ ਹੋ ਚੁੱਕੀ ਹੈ। ਹੁਣ ਤੱਕ ਜਲੰਧਰ ਦੇ 19411 ਮਰੀਜ ਪਾਜੀਟਿਵ ਆ ਚੁੱਕੇ ਹਨ। ਹੁਣ ਤੱਕ 616 ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਜਲੰਧਰ ਜਿਲੇ ਵਿੱਚ ਹੁਣ 726 ਕੋਰੋਨਾ ਦੇ ਐਕਟਿਵ ਕੇਸ ਹਨ।