ਅੰਮ੍ਰਿਤਸਰ ਦੇ DAV ਸਕੂਲ ਤੋਂ 5 ਕਿੱਲੋ ਹੈਰੋਇਨ ਬਰਾਮਦ, ਪਾਕਿਸਤਾਨ ਤੋਂ ਡਰੋਨ ਰਾਹੀ ਸੁੱਟੀ ਸੀ

0
3021

ਅੰਮ੍ਰਿਤਸਰ | ਡੀਏਵੀ ਸਕੂਲ ਤੋਂ 5 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਬੁੱਧਵਾਰ ਰਾਤ ਨੂੰ ਨਸ਼ਾ ਤਸਕਰਾਂ ਨੇ ਡਰੋਨ ਰਾਹੀਂ ਹੈਰੋਇਨ ਦੀ ਖੇਪ ਭਾਰਤੀ ਸਰਹੱਦ ਵੱਲ ਭੇਜੀ ਸੀ। ਪਰ ਇਸਦੀ ਸੂਚਨਾ ਪੁਲਿਸ ਨੂੰ ਮਿਲੀ ਗਈ।

ਕਾਹਲੀ ਵਿੱਚ ਨਸ਼ਾ ਤਸਕਰਾਂ ਨੇ ਟਿਕਾਣਾ ਬਦਲ ਕੇ ਖੇਪ ਇੱਕ ਸਕੂਲ ਵਿੱਚ ਸੁੱਟ ਦਿੱਤੀ। ਤਲਾਸ਼ੀ ਤੋਂ ਬਾਅਦ ਪੁਲਿਸ ਨੇ ਖੇਪ ਨੂੰ ਜ਼ਬਤ ਕਰ ਲਿਆ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਚ ਅਭਿਆਨ ਚਲਾਉਂਦੇ ਹੋਏ ਅਟਾਰੀ ਦੇ ਸਰਹੱਦੀ ਖੇਤਰ ਨੇਸ਼ਟਾ ਅਟਾਰੀ ਵਿਖੇ ਸਥਿਤ ਡੀ.ਏ.ਵੀ ਸਕੂਲ ਤੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਹੈ।

ਇਹ ਹੈਰੋਇਨ ਡਰੋਨ ਰਾਹੀਂ ਸਰਹੱਦੀ ਖੇਤਰ ਵਿੱਚ ਸੁੱਟੀ ਜਾਣੀ ਸੀ ਪਰ ਪੁਲੀਸ ਨੂੰ ਇਸ ਬਾਰੇ ਪਹਿਲਾਂ ਹੀ ਸੂਚਨਾ ਮਿਲ ਗਈ ਸੀ। ਜਦੋਂ ਪੁਲਿਸ ਨੇ ਡਰੋਨ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਤਸਕਰਾਂ ਨੇ ਆਪਣਾ ਸਥਾਨ ਬਦਲ ਲਿਆ। ਡਰੋਨ ਨੇ ਸਕੂਲ ਵਿੱਚ ਖੇਪ ਸੁੱਟ ਦਿੱਤੀ। ਡਰੋਨ ਦੀ ਲੋਕੇਸ਼ਨ ਬਦਲਣ ਕਾਰਨ ਕੋਈ ਵੀ ਖੇਪ ਚੁੱਕਣ ਨਹੀਂ ਆਇਆ ਤੇ ਪੁਲਿਸ ਨੇ ਤਲਾਸ਼ੀ ਦੌਰਾਨ ਖੇਪ ਨੂੰ ਜ਼ਬਤ ਕਰ ਲਿਆ।

ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਐਸਐਸਪੀ ਸਵਪਨਾ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਸਰਹੱਦੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਤਾਂ ਹੈਰੋਇਨ ਦੀ ਇੱਕ ਖੇਪ ਬਰਾਮਦ ਹੋਈ। ਪੁਲੀਸ ਨੇ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ ਪਰ ਐਨਡੀਪੀਐਸ ਐਕਟ ਤਹਿਤ ਥਾਣਾ ਘਰਿੰਡਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।