ਅੰਮ੍ਰਿਤਸਰ ‘ਚ ASI ਦਾ ਗੋਲੀਆਂ ਮਾਰ ਕੇ ਮਰਡਰ ਕਰਨ ਵਾਲੇ 5 ਮੁਲਜ਼ਮ ਗ੍ਰਿਫਤਾਰ, ਮਾਰਨ ਦੀ ਇਹ ਵਜ੍ਹਾ ਆਈ ਸਾਹਮਣੇ

0
1958

ਅੰਮ੍ਰਿਤਸਰ | ਇਥੋੋਂ ਇਕ ਵੱਡੀ ਖਬਰ ਆਈ ਹੈ। ਪਿਛਲੇ ਦਿਨੀਂ ਏ.ਐਸ.ਆਈ ਸਰੂਪ ਸਿੰਘ ਦੇ ਕਤਲ ਸਬੰਧੀ ਹੁਣ ਤੱਕ 5 ਮੁਲਜ਼ਮ ਗ੍ਰਿਫਤਾਰ ਕਰ ਲਏ ਹਨ। ਇਹ ਮਾਮਲਾ ਨਿੱਜੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ, ਜਿਸ ਦੇ ਚਲਦੇ ਪੁਲਿਸ ਅਧਿਕਾਰੀ ਦਾ ਕਤਲ ਕੀਤਾ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ 5 ਦੇ ਕਰੀਬ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

Amritsar: 3 held for ASI's murder, hunt on to nab 5 more - Hindustan Times

ਪਿਛਲੇ ਦਿਨੀਂ ਜੰਡਿਆਲਾ ਗੁਰੂ ਦੀ ਪੁਲਿਸ ਨੂੰ ਲਵਪ੍ਰੀਤ ਸਿੰਘ ਪੁੱਤਰ ਸਰੂਪ ਸਿੰਘ ਨੇ ਮਾਮਲਾ ਦਰਜ ਕਰਵਾਇਆ ਸੀ ਕਿ ਉਸ ਦੇ ਪਿਤਾ ਏ.ਐਸ.ਆਈ ਸਰੂਪ ਸਿੰਘ ਜੋ ਕਿ ਚੌਕੀ ਨਵਾਂਪਿੰਡ ਥਾਣਾ ਜੰਡਿਆਲਾ ਗੁਰੂ ਵਿਚ ਤਾਇਨਾਤ ਸਨ, ਦਾ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਸਿਰ ਵਿਚ ਗੋਲੀ ਮਾਰ ਕੇ ਮਰਡਰ ਕਰ ਦਿੱਤਾ ਗਿਆ। ਤਫਤੀਸ਼ ਲਈ ਐਸਐਸਪੀ ਪੁਲਿਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਮਿਲੇ ਸਬੂਤਾਂ ਦੇ ਆਧਾਰ ਉਤੇ 2 ਘੰਟਿਆਂ ਵਿਚ ਹੀ ਸਾਰੇ ਮੁਲਜ਼ਮਾਂ ਨੂੰ ਸ਼ਨਾਖਤ ਕਰ ਲਿਆ ਸੀ। ਜਿਨ੍ਹਾਂ ਦੀ ਪਛਾਣ ਬਰਨਜੀਤ ਸਿੰਘ ਪੁੱਤਰ ਗੁਰਦੇਵ ਚੰਦ ਵਾਸੀ ਦਸਮੇਸ਼ ਨਗਰ ਥਾਣਾ ਜਰਸਿੱਕਾ, ਸੁੱਚਾ ਸਿੰਘ ਪੁੱਤਰ ਬਚਨ ਸਿੰਘ, ਕਰਨ ਸਿੰਘ, ਹਰਪਾਲ ਸਿੰਘ ਉਰਫ ਪਾਲੇ, ਵਿਸ਼ਾਲ, ਵੰਸ਼ ਸਾਰੇ ਵਾਸੀਆਨ ਪਿੰਡ ਅਕਾਲਗੜ੍ਹ ਢਪਈਆਂ ਅਤੇ ਰਾਹੁਲਪ੍ਰੀਤ ਉਰਫ ਸਿਮਰਨ ਵਾਸੀ ਰਸੂਲਪੁਰ ਕਲਾਂ ਵਜੋਂ ਹੋਈ।

ਇਸ ਤੋਂ ਇਲਾਵਾ ਜੇਕਰ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਵੀ ਸਾਹਮਣੇ ਆਵੇਗੀ, ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਹੁਣ ਤੱਕ ਦੀ ਤਫਤੀਸ਼ ਦੌਰਾਨ ਇਸ ਕਤਲ ਦੀ ਵਜ੍ਹਾ ਏ.ਐਸ.ਆਈ ਸਰੂਪ ਸਿੰਘ ਦੀ ਹਰਪਾਲ ਸਿੰਘ ਉਰਫ ਪਾਲੇ ਅਤੇ ਵਿਸ਼ਾਲ ਨਾਲ ਨਿੱਜੀ ਰੰਜਿਸ਼ ਦਾ ਹੋਣਾ ਸਾਹਮਣੇ ਆਇਆ ਹੈ, ਜਿਸ ਵਿਚ ਹਰਪਾਲ ਸਿੰਘ ਉਰਫ ਪਾਲੇ ਅਤੇ ਬਾਕੀ ਉਪਰੋਕਤ ਮੁਲਜ਼ਮਾਂ ਵੱਲੋਂ ਇਕ ਯੋਜਨਾਬੰਦ ਤਰੀਕੇ ਨਾਲ ਏ.ਐਸ.ਆਈ ਸਰੂਪ ਸਿੰਘ ਨੂੰ ਖਾਨਕੇਟ-ਦਬੁਰਜੀ ਲਿੰਕ ਰੋਡ ਜਿੱਥੇ ਕਿ ਰਾਤ ਸਮੇਂ ਬਹੁਤ ਘੱਟ ਆਵਾਜਾਈ ਹੁੰਦੀ ਹੈ, ਬੁਲਾ ਕੇ ਬਿਲਕੁਲ ਨੇੜੇ ਤੋਂ ਸਿਰ ਵਿਚ ਗੋਲੀ ਮਾਰ ਕੇ ਮਰਡਰ ਕਰ ਦਿੱਤਾ ਸੀ।