ਪਾਕਿਸਤਾਨ ਤੋਂ ਆਈ 47 ਕਿੱਲੋ ਹੈਰੋਇਨ ਦਾ ਮਾਮਲਾ, ਗੁਰਦਾਸਪੁਰ ਦੇ ਤਿੰਨ ਅਤੇ ਅੰਮ੍ਰਿਤਸਰ ਦਾ ਇੱਕ ਸਮੱਗਲਰ ਗ੍ਰਿਫਤਾਰ

0
2185

ਗੁਰਦਾਸਪੁਰ | ਪੁਲਿਸ ਵੱਲੋਂ ਕਾਬੂ ਕੀਤੇ ਗਏ ਸਮਗਲਰ ਤਿੰਨ ਵਾਰ ਪਹਿਲਾਂ ਵੀ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਲਿਆ ਚੁੱਕੇ ਹਨ। ਇਨ੍ਹਾਂ ਚੋਂ ਤਿੰਨ ਸਮਗਲਰ ਗੁਰਦਾਸਪੁਰ ਤੇ ਇਕ ਅੰਮਿ੍ਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਕਾਬੂ ਕੀਤੇ ਵਿਅਕਤੀਆਂ ਨੇ ਦੱਸਿਆ ਕਿ ਉਹ ਕੋਹਰੇ ਦਾ ਫਾਇਦਾ ਚੁੱਕਦੇ ਹੋਏ ਨਸ਼ੇ ਦੀ ਤਸਕਰੀ ਕਰਦੇ ਸਨ ਤੇ ਹੁਣ ਇਸ ਵਾਰ ਉਨ੍ਹਾਂ ਹਥਿਆਰ ਵੀ ਮੰਗਵਾਏ ਸਨ।

ਐੱਸਐੱਸਪੀ ਗੁਰਦਾਸਪੁਰ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਚੰਦੂ ਵਡਾਲਾ ਬੀਐੱਸਐੱਫ਼ ਪੋਸਟ ਤੋਂ ਫੜੀ ਗਈ 47 ਕਿੱਲੋ ਹੈਰੋਇਨ ਮਾਮਲੇ ਵਿਚ ਉਨ੍ਹਾਂ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਵਿਚੋਂ ਤਿੰਨ ਗੁਰਦਾਸਪੁਰ ਤੇ ਇਕ ਅੰਮਿ੍ਤਸਰ ਜ਼ਿਲ੍ਹੇ ਨਾਲ ਸਬੰਧਿਤ ਹੈ। ਉਨ੍ਹਾਂ ਦੱਸਿਆ ਕਿ ਇਹ ਤਸਕਰ ਚੰਦੂ ਵਡਾਲਾ ਪੋਸਟ ਤੋਂ ਤਿੰਨ ਵਾਰ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਲਿਆ ਚੁੱਕੇ ਹਨ ਅਤੇ ਹੁਣ ਚੌਥੀ ਵਾਰ ਹੈਰੋਇਨ ਲਿਆਉਣ ਦੀ ਕੋਸ਼ਿਸ਼ ਕਰਦੇ ਹੋਏ ਗਿ੍ਫ਼ਤਾਰ ਕਰ ਲਏ ਗਏ, ਜਿਸ ਵਿਅਕਤੀ ਨੇ ਇਨ੍ਹਾਂ ਦਾ ਰਾਬਤਾ ਪਾਕਿਸਤਾਨ ਸਮਗਲਰਾਂ ਨਾਲ ਕਰਵਾਇਆ ਸੀ ਉਹ ਇਸ ਸਮੇਂ ਜੇਲ੍ਹ ਚ ਬੰਦ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਇਸ ਸਬੰਧੀ ਜਾਂਚ ਪੜਤਾਲ ਕਰ ਰਹੀ ਹੈ।

ਵੇਖੋ ਵੀਡੀਓ