ਅੱਜ 419 ਕੋਰੋਨਾ ਕੇਸ – ਜਲੰਧਰ ਦੇ ਪੁਲਿਸ ਕਮਿਸ਼ਨਰ ਦਫ਼ਤਰ, ਪੁਲਿਸ ਅਕੈਡਮੀ ਫਿਲੌਰ, ਮਕਸੂਦਾਂ ਦੇ ਸਕੂਲ ਅਤੇ ਜੀਐਸਟੀ ਦਫਤਰ ਤੋਂ ਅੱਜ ਆਏ ਪਾਜ਼ੀਟਿਵ ਕੇਸ

0
1726

ਜਲੰਧਰ | ਜਿਲੇ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਵੀਰਵਾਰ ਨੂੰ ਜਲੰਧਰ ਵਿੱਚ ਕੋਰੋਨਾ ਦੇ 419 ਕੋਰੋਨਾ ਪਾਜ਼ੀਟਿਵ ਆਏ ਅਤੇ 8 ਮਰੀਜਾਂ ਦੀ ਮੌਤ ਹੋ ਗਈ।

ਸਿਹਤ ਵਿਭਾਗ ਦੀ ਜਾਣਕਾਰੀ ਮੁਤਾਬਕ ਅੱਜ ਕੁਲ 465 ਲੋਕਾਂ ਦੀ ਰਿਪੋਰਟ ਪਾਜੀਟਿਵ ਆਈ ਹੈ ਇਸ ਵਿੱਚੋਂ 46 ਦੂਜੇ ਜਿਲਿਆਂ ਦੇ ਹਨ। ਪਾਜੀਟਿਵ ਕੇਸਾਂ ਵਿੱਚ ਸੀ.ਪੀ. ਦਫ਼ਤਰ, ਪੁਲਿਸ ਅਕੈਡਮੀ ਫਿਲੌਰ ਦੇ ਕਰਮਚਾਰੀ, ਸਿਹਤ ਵਿਭਾਗ ਕਰਮਚਾਰੀ, ਸਰਕਾਰੀ ਸਕੂਲ ਮਕਸੂਦਾਂ ਦੇ ਕਰਮਚਾਰੀ, ਜੀਐਸਟੀ ਦਫ਼ਤਰ ਦਾ ਕਰਮਚਾਰੀ ਵੀ ਸ਼ਾਮਿਲ ਹਨ।

ਕੋਰੋਨਾ ਹੋਰ ਕੇਸ ਸ਼ਾਹਕੋਟ ਦੇ ਪਿੰਡ ਸੋਹਲ ਜਗੀਰ, ਸ਼ਾਹਕੋਟ ਦੇ ਨਿਊ ਕਰਤਾਰ ਨਗਰ, ਅਰਬਨ ਇਸਟੇਟ ਫੇਜ਼-1 ਤੋਂ ਆਏ ਹਨ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।