ਹੁਸ਼ਿਆਰਪੁਰ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ 4 ਨੌਜਵਾਨਾਂ ਦੀ ਮੌਤ

0
1153

ਹੁਸਿ਼ਆਰਪੁਰ |  ਬੀਤੀ ਰਾਤ ਹੁਸ਼ਿਆਰਪੁਰ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਇਕੋ ਪਿੰਡ ਦੇ 4 ਨੌਜਵਾਨਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਹੁਸਿ਼ਆਰਪੁਰ ਦੇ ਪਿੰਡ ਪੁਰਹੀਰਾਂ ਨਾਲ ਸਬੰਧਿਤ ਹਨ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਤੇ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ।

ਥਾਣਾ ਮਾਡਲ ਟਾਊਨ ਦੇ ਐੱਸਐੱਚਓ ਕਰਨੈਲ ਸਿੰਘ ਨੇ ਦੱਸਿਆ ਕਿ ਉਕਤ ਚਾਰੋਂ ਨੌਜਵਾਨ ਕਾਰ ‘ਚ ਸਵਾਰ ਹੋ ਕੇ ਘਰੋਂ ਬਾਹਰ ਘੁੰਮਣ ਗਏ ਸਨ। ਸਾਰਿਆਂ ਦੀ ਉਮਰ 27-28 ਸਾਲ ਦੇ ਕਰੀਬ ਹੈ।

ਕਾਰ ਸਵਾਰ ਨੌਜਵਾਨ ਜਦੋਂ ਸ਼ੋਰਗੜ੍ਹ ਬਾਈਪਾਸ ਨਜ਼ਦੀਕ ਹਾਈਵੇ ‘ਤੇ ਪਹੁੰਚੇ ਤਾਂ ਸੜਕ ‘ਤੇ ਜਾ ਰਹੇ ਟਿੱਪਰ ਜਿਸ ਨੂੰ ਸੁਖਵਿੰਦਰ ਸਿੰਘ ਵਾਸੀ ਬੋਹਣ ਚਲਾ ਰਿਹਾ ਸੀ, ਦੇ ਪਿੱਛੇ ਜ਼ੋਰਦਾਰ ਕਾਰ ਟਕਰਾ ਗਈ, ਜਿਸ ਕਾਰਨ ਹਾਦਸਾ ਵਾਪਰਿਆ।

ਉਨ੍ਹਾਂ ਦੱਸਿਆ ਕਿ 3 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦ ਕਿ ਇਕ ਗੰਭੀਰ ਰੂਪ ‘ਚ ਜ਼ਖਮੀ ਨੂੰ ਜਦੋਂ ਡੀਐੱਮਸੀ ਲੁਧਿਆਣਾ ਲਿਜਾ ਰਹੇ ਸਨ ਤਾਂ ਰਸਤੇ ‘ਚ ਉਸ ਦੀ ਵੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਪੁਸ਼ਪ ਕੁਮਾਰ, ਵਿਕਾਸ ਕੁਮਾਰ, ਨਰਿੰਦਰ ਕੁਮਾਰ ਅਤੇ ਪ੍ਰਕਾਸ਼ ਕੁਮਾਰ ਵਜੋਂ ਹੋਈ। ਟਿੱਪਰ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ, ਜਦ ਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।