ਨਵਾਂਸ਼ਹਿਰ | ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੋਂ ਦੇ ਨਵਾਂ ਪਿੰਡ ਟੱਪਰੀਆਂ ਵਿਖੇ ਮਕਾਨ ਦੀ ਛੱਤ ‘ਤੇ ਖੇਡ ਰਿਹਾ ਬੱਚਾ ਛੱਤ ਤੋਂ ਹੇਠਾਂ ਡਿੱਗ ਗਿਆ। ਡਿੱਗਣ ਕਾਰਨ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ।
ਪਰਿਵਾਰ ਵੱਲੋਂ ਉਸ ਨੂੰ ਤੁਰੰਤ ਬਲਾਚੌਰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਡਾਕਟਰਾਂ ਨੇ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ, ਜਿਥੇ ਉਸਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਰਾਘਵ ਭੂੰਬਲਾ 4 ਸਾਲ ਪੁੱਤਰ ਅਮਨਦੀਪ ਭੂੰਬਲਾ ਵਜੋਂ ਹੋਈ ਹੈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਛੋਟੀ ਉਮਰੇ ਜ਼ਹਾਨ ਤੋਂ ਰੁਖਸਤ ਹੋ ਗਿਆ।
ਹੋਰ ਬੱਚਿਆਂ ਦੇ ਮਗਰ ਘਰ ਦੀ ਛੱਤ ’ਤੇ ਚੜ੍ਹ ਗਿਆ ਅਤੇ ਖੇਡਦੇ-ਖੇਡਦੇ ਡਿੱਗ ਗਿਆ। ਇਸ ਦੌਰਾਨ ਰਾਘਵ ਅਚਾਨਕ ਹੇਠਾਂ ਡਿੱਗਿਆ ਅਤੇ ਉਸ ਦੇ ਗੰਭੀਰ ਸੱਟਾਂ ਲੱਗ ਗਈਆਂ।