ਤਾਲਿਬਾਨ ਦੀ ਗੋਲੀਬਾਰੀ ‘ਚ ਅਦਾਕਾਰਾ ਮਲੀਸ਼ਾ ਹਿਨਾ ਖਾਨ ਦੇ 4 ਰਿਸ਼ਤੇਦਾਰਾਂ ਦੀ ਮੌਤ, ਕਿਹਾ- ਅਸੀਂ ਭਾਗਸ਼ਾਲੀ ਹਾਂ, ਜੋ ਭਾਰਤ ਵਿੱਚ ਰਹਿੰਦੇ ਹਾਂ

0
2172

ਮੁੰਬਈ | ਅਫਗਾਨਿਸਤਾਨ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਅਜਿਹੇ ਹਾਲਾਤ ‘ਚ ਕਈ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆ ਰਹੇ ਹਨ। ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ ਤੇ ਹਜ਼ਾਰਾਂ ਹੀ ਲੋਕ ਬੇਘਰ ਹੋ ਗਏ ਹਨ।

ਤਾਲਿਬਾਨ ਦੀ ਗੋਲੀਬਾਰੀ ‘ਚ ਬਾਲੀਵੁੱਡ ਅਦਾਕਾਰਾ ਮਲੀਸ਼ਾ ਹਿਨਾ ਖਾਨ ਦੇ 4 ਰਿਸ਼ਤੇਦਾਰਾਂ ਦੀ ਜਾਨ ਚਲੀ ਗਈ ਹੈ। ਪਾਕਿਸਤਾਨੀ-ਅਫਗਾਨ ਮੂਲ ਦੀ ਅਦਾਕਾਰਾ ਮਲੀਸ਼ਾ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਕਿ ਲੜਾਈ ‘ਚ ਉਸ ਦੇ ਚਾਚਾ, ਭਤੀਜੇ ਤੇ 2 ਚਚੇਰੇ ਭਰਾ ਮਾਰੇ ਗਏ ਹਨ।

ਮਲੀਸ਼ਾ ਦੇ ਪਰਿਵਾਰ ਦੇ 5-6 ਮੈਂਬਰ ਵੀ ਅਫਗਾਨਿਸਤਾਨ ਵਿੱਚ ਹਨ, ਜਿਨ੍ਹਾਂ ‘ਚ ਉਸ ਦਾ ਇਕ ਛੋਟਾ ਭਰਾ ਤੇ ਭੈਣ ਵੀ ਹੈ ਪਰ ਉਹ ਲੁਕੇ ਹੋਏ ਹਨ।

ਮਲੀਸ਼ਾ ਪਿਛਲੇ ਕਈ ਸਾਲਾਂ ਤੋਂ ਮੁੰਬਈ ‘ਚ ਰਹਿ ਰਹੀ ਹੈ। ਆਪਣੇ ਪਰਿਵਾਰ ਦੇ ਮ੍ਰਿਤਕਾਂ ਬਾਰੇ ਜਾਣਕਾਰੀ ਦਿੰਦਿਆਂਆ ਮਲੀਸ਼ਾ ਫੇਸਬੁੱਕ ਅਤੇ ਟਵਿੱਟਰ ਅਕਾਊਂਟ ‘ਤੇ ਆਈ ਤੇ ਆਪਣੇ ਦਿਲ ਦੀ ਗੱਲ ਕਹੀ।

ਉਸ ਨੇ ਲਿਖਿਆ, ”ਅਫਗਾਨਿਸਤਾਨ ਤੋਂ ਇਕ ਦੁਖਦਾਈ ਖ਼ਬਰ ਆ ਰਹੀ ਹੈ। ਮੇਰੇ ਪਰਿਵਾਰ ਨੇ ਮੇਰੇ ਚਾਚਾ ਅਤੇ 4 ਚਚੇਰੇ ਭਰਾਵਾਂ ਸਮੇਤ 4 ਮੈਂਬਰਾਂ ਨੂੰ ਗੁਆ ਦਿੱਤਾ ਹੈ, ਜੋ ਟਰਾਂਸਪੋਰਟ ਮੰਤਰਾਲੇ ‘ਚ ਅਫਗਾਨ ਸਰਕਾਰ ਲਈ ਕੰਮ ਕਰਦੇ ਸਨ। ਉਹ ਸਾਰੇ ਮਰ ਗਏ ਹਨ। ਜਿਸ ਕਾਰ ਵਿੱਚ ਉਹ ਸਵਾਰ ਸਨ, ਉਹ ਤਾਲਿਬਾਨ ਦੀ ਭਾਰੀ ਗੋਲੀਬਾਰੀ ਦੀ ਲਪੇਟ ਵਿੱਚ ਆ ਗਈ। ਅਸੀਂ ਭਾਗਸ਼ਾਲੀ ਹਾਂ, ਜੋ ਭਾਰਤ ਵਿੱਚ ਰਹਿੰਦੇ ਹਾਂ।”