ਜਲੰਧਰ ‘ਚ ਕੋਰੋਨਾ ਨਾਲ ਹੋਈਆਂ 4 ਹੋਰ ਮੌਤਾਂ, 87 ਨਵੇਂ ਕੇਸ ਆਏ ਸਾਹਮਣੇ, ਗਿਣਤੀ ਹੋਈ 2400 ਤੋਂ ਪਾਰ

0
616

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸ਼ਨੀਵਾਰ ਨੂੰ ਜਿਲ੍ਹੇ ਵਿਚ 4 ਮੌਤਾਂ ਹੋਣ ਦੇ ਨਾਲ 87 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 2400 ਤੋਂ ਪਾਰ ਹੋ ਗਈ ਹੈ ਤੇ 650 ਤੋਂ ਪਾਰ ਐਕਟਿਵ ਕੇਸ ਹੋ ਗਏ ਹਨ। ਹੁਣ ਤੱਕ ਕੋਰੋਨਾ ਨਾਲ ਜਲੰਧਰ ਵਿਚ ਮਰਨ ਵਾਲਿਆ ਦੀ ਸੰਖਿਆ 60 ਹੈ। ਅੱਜ ਆਏ ਮਰੀਜਾਂ ਦੇ ਇਲਾਕਿਆਂ ਬਾਰੇ ਅਜੇ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਜਿਵੇਂ ਹੀ ਕੋਈ ਜਾਣਕਾਰੀ ਆਉਂਦੀ ਹੈ ਇੱਥੇ ਅਪਡੇਟ ਕਰ ਦਿੱਤੀ ਜਾਵੇਗੀ।