ਜਲੰਧਰ . ਸੈਨਿਕ ਇੰਸਟੀਚਿਊਟ ਆਫ ਮੇਨੈਜਮੈਂਟ ਤਕਨਾਲੋਜੀ ਜਲੰਧਰ ਵਲੋਂ ਚਾਰ ਅਸਾਮੀਆਂ ਜਿਨ੍ਹਾਂ ਵਿੱਚ ਸਹਾਇਕ ਲੈਕਚਰਾਰ (ਇਕ ਅਸਾਮੀ), ਲੈਬ ਅਸਿਸਟੈਂਟ (ਇਕ ਅਸਾਮੀ), ਟਰੇਨਿੰਗ ਕਲਰਕ (ਇਕ ਅਸਾਮੀ) ਤੇ ਸੇਵਾਦਾਰ (ਇਕ ਅਸਾਮੀ) ਸ਼ਾਮਲ ਹੈ ਲਈ ਬਿਨੈਪੱਤਰਾਂ ਦੀ ਮੰਗ ਕੀਤੀ ਗਈ ਹੈ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ.) ਦਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਚਾਰ ਅਸਾਮੀਆਂ ਠੇਕਾ ਅਧਾਰ ‘ਤੇ 11 ਮਹੀਨਿਆਂ ਲਈ ਭਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਸ਼ਾਸਤਰੀ ਮਾਰਕਿਟ ਲਾਡੋਵਾਲੀ ਰੋਡ ਜਲੰਧਰ ਵਿਖੇ 4 ਜੂਨ ਤੱਕ ਸ਼ਾਮ 5 ਵਜੇ ਤੱਕ ਬਿਨੈਪੱਤਰ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਹਾਇਕ ਲੈਕਚਰਾਰ ਦੀ ਅਸਾਮੀ ਲਈ 21500 ਰੁਪਏ , ਲੈਬ ਅਸਿਸਟੈਂਟ ਲਈ 13500, ਟਰੇਨਿੰਗ ਕਲਰਕ 12600 ਅਤੇ ਸੇਵਾਦਾਰ ਦੀ ਅਸਾਮੀ ਲਈ 9000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।
(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ96467-33001ਨੂੰ ਸੇਵ ਕਰਕੇnews updatesਮੈਸੇਜ ਭੇਜੋ। ਜਲੰਧਰ ਬੁਲੇਟਿਨwww.fb.com/jalandharbulletinਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ ਨਾਲ ਜੁੜੋ)