ਲੁਧਿਆਣਾ ‘ਚ ਹਾਈਵੇ ‘ਤੇ ਇਕ ਤੋਂ ਬਾਅਦ ਇਕ 4 ਕਾਰਾਂ ਦੀ ਹੋਈ ਟੱਕਰ, ਲੱਗ ਗਿਆ ਲੰਮਾ ਜਾਮ

0
316

ਲੁਧਿਆਣਾ, 25 ਨਵੰਬਰ | ਇਥੇ ਸੋਮਵਾਰ ਦੁਪਹਿਰ ਨੂੰ ਇੱਕ ਸੜਕ ਹਾਦਸਾ ਵਾਪਰਿਆ। ਬੱਸ ਸਟੈਂਡ ਰੋਡ ’ਤੇ ਇੱਕ ਤੋਂ ਬਾਅਦ ਇੱਕ ਚਾਰ ਵਾਹਨ ਆਪਸ ਵਿਚ ਟਕਰਾ ਗਏ, ਜਿਸ ਤੋਂ ਬਾਅਦ ਚਾਰੋਂ ਕਾਰਾਂ ਨੁਕਸਾਨੀਆਂ ਗਈਆਂ। ਹਾਈਵੇ ‘ਤੇ ਵੀ ਲੰਮਾ ਜਾਮ ਲੱਗਾ ਰਿਹਾ। ਹਾਲਾਂਕਿ ਇਸ ਹਾਦਸੇ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਕਾਰ ਚਾਲਕ ਜਤਿੰਦਰ ਸ਼ਰਮਾ ਅਤੇ ਹਰਮਨ ਸਿੰਘ ਨੇ ਦੱਸਿਆ ਕਿ ਉਹ ਸ਼ੇਰਪੁਰ ਚੌਕ ਤੋਂ ਆ ਰਹੇ ਸਨ। ਇਸ ਦੌਰਾਨ ਬੱਸ ਸਟੈਂਡ ਰੋਡ ਨੇੜੇ ਹਾਈਵੇ ‘ਤੇ ਅੱਗੇ ਜਾ ਰਹੀ ਕਾਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਤੋਂ ਬਾਅਦ ਪਿੱਛੇ ਤੋਂ ਇੱਕ ਤੋਂ ਬਾਅਦ ਇੱਕ ਚਾਰ ਕਾਰਾਂ ਆਪਸ ਵਿਚ ਟਕਰਾ ਗਈਆਂ।

ਹਾਦਸੇ ਵਿਚ ਸਿਰਫ਼ ਕਾਰਾਂ ਦਾ ਨੁਕਸਾਨ ਹੋਇਆ ਹੈ। ਕਾਰ ਵਿਚ ਸਵਾਰ ਵਿਅਕਤੀ ਵਾਲ ਵਾਲ ਬਚ ਗਿਆ। ਹਾਦਸੇ ਤੋਂ ਬਾਅਦ ਸੜਕ ‘ਤੇ ਲੰਮਾ ਜਾਮ ਲੱਗ ਗਿਆ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਮ ਨੂੰ ਸਾਫ਼ ਕਰਵਾਇਆ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)