ਪੰਜਾਬ ‘ਚ 24 ਘੰਟਿਆਂ ‘ਚ ਹੋਈਆਂ ਕੋਰੋਨਾ ਵਾਇਰਸ ਨਾਲ 39 ਮੌਤਾਂ, 1020 ਨਵੇਂ ਕੇਸ ਆਏ ਸਾਹਮਣੇ

0
6761
Coronavirus blood test . Coronavirus negative blood in laboratory.

ਲੁਧਿਆਣਾ . ਪੰਜਾਬ ‘ਚ 1020 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 26909 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 17212 ਮਰੀਜ਼ ਠੀਕ ਹੋ ਚੁੱਕੇ, ਬਾਕੀ 9022 ਮਰੀਜ ਇਲਾਜ ਅਧੀਨ ਹਨ। ਪੀੜਤ 142 ਮਰੀਜ਼ ਆਕਸੀਜਨ ਤੇ 18 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 229, ਜਲੰਧਰ 130 ਤੇ ਮੁਹਾਲੀ ਤੋਂ 104 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤੱਕ 675 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 39 ਮੌਤਾਂ ‘ਚ 4 ਪਟਿਆਲਾ, 13 ਲੁਧਿਆਣਾ, 6 ਹੁਸ਼ਿਆਰਪੁਰ, 3 ਜਲੰਧਰ, 3 ਅੰਮ੍ਰਿਤਸਰ, 1 ਸੰਗਰੂਰ, 1 ਬਠਿੰਡਾ, 2 ਗੁਰਦਾਸਪੁਰ, 2 ਪਠਾਨਕੋਟ, 1 ਬਰਨਾਲਾ, 1 ਫਤਿਹਗੜ੍ਹ ਸਾਹਿਬ ਤੇ 2 ਮੁਹਾਲੀ ਤੋਂ ਰਿਪੋਰਟ ਹੋਈਆਂ ਹਨ।

ਭਾਰਤ ‘ਚ ਹੁਣ ਤੱਕ 23 ਲੱਖ, 60 ਹਜ਼ਾਰ, 358 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 16 ਲੱਖ, 62 ਹਜ਼ਾਰ, 457 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 46536 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ ‘ਚ 2 ਕਰੋੜ, 5 ਲੱਖ, 92 ਹਜ਼ਾਰ, 461 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 34 ਲੱਖ, 97 ਹਜ਼ਾਰ, 937 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 7 ਲੱਖ, 47 ਹਜ਼ਾਰ, 140 ਲੋਕਾਂ ਦੀ ਜਾਨ ਜਾ ਚੁੱਕੀ ਹੈ।