ਅੰਮ੍ਰਿਤਸਰ, 5 ਅਕਤੂਬਰ | ਇਥੇ 860 ਗ੍ਰਾਮ ਪੰਚਾਇਤਾਂ ਲਈ ਕਿਸਮਤ ਅਜ਼ਮਾਉਣ ਲਈ 3766 ਸਰਪੰਚਾਂ ਨੇ ਫਾਰਮ ਭਰੇ ਹਨ, ਜਦਕਿ 14842 ਪੰਚਾਂ ਨੇ ਨਾਮਜ਼ਦਗੀਆਂ ਭਰੀਆਂ ਹਨ।
ਜ਼ਿਲਾ ਅੰਮ੍ਰਿਤਸਰ ਵਿਚ 10 ਬਲਾਕ ਹਨ ਜੋ ਕਿ ਅਜਨਾਲਾ, ਰਮਦਾਸ, ਚੋਗਾਵਾਂ, ਹਰਸ਼ਾ ਛੀਨਾ, ਅਟਾਰੀ, ਵੇਰਕਾ, ਰਈਆ, ਤਾਰ ਸਿੱਕਾ, ਜੰਡਿਆਲਾ ਗੁਰੂ ਅਤੇ ਮਜੀਠਾ ਹਨ, ਜਿਸ ਵਿਚ ਕੁੱਲ 860 ਗ੍ਰਾਮ ਪੰਚਾਇਤਾਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਗਰਾਮ ਪੰਚਾਇਤ ਮਜੀਠਾ ਵਿਚ 113 ਹੈ। ਇੱਥੇ 491 ਸਰਪੰਚਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ ਅਤੇ 1949 ਪੰਚਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ।
ਇਸ ਦੇ ਨਾਲ ਹੀ ਅਜਨਾਲਾ ਵਿਚ 301 ਸਰਪੰਚ ਅਤੇ 1083 ਪੰਚ, ਰਮਦਾਸ ਵਿਚ 317 ਸਰਪੰਚ ਅਤੇ 1046 ਪੰਚ, ਚੌਗਾਵਾਂ ਵਿਚ 465 ਅਤੇ 1671, ਹਰਸ਼ਾ ਛੀਨਾ ਵਿਚ 334 ਅਤੇ 1339, ਅਟਾਰੀ ਵਿਚ 275 ਅਤੇ 1231 ਅਤੇ ਵੇਰਕਾ ਵਿਚ 120, 726, ਵੇਰਕਾ ਵਿਚ 465 ਅਤੇ 1671, ਰਈਆ ਵਿਚ 450 ਤੇ 1993, ਤਰਸਿੱਕੀ ਵਿਚ 416 ਤੇ 1816 ਤੇ ਜੰਡਿਆਲਾ ਗੁਰੂ ਵਿਚ 291 ਸਰਪੰਚ ਤੇ 1949 ਪੰਚਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ।
ਬੀਤੇ ਦਿਨ ਨਾਮਜ਼ਦਗੀ ਭਰਨ ਨੂੰ ਲੈ ਕੇ ਅੰਮ੍ਰਿਤਸਰ ਦੇ ਤਰਸਿੱਕਾ ਅਤੇ ਹਰਸ਼ਾ ਛੀਨਾ ‘ਚ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ, ਜਦਕਿ ਇਸ ਤੋਂ ਪਹਿਲਾਂ ਵੇਰਕਾ ਬਲਾਕ ‘ਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਕੱਤਰ ਨਾ ਬੈਠਣ ਕਾਰਨ ਧਰਨਾ ਦਿੱਤਾ ਸੀ। ਇਸ ਤੋਂ ਬਾਅਦ ਵੀ ਕਾਂਗਰਸੀ ਆਗੂਆਂ ਨੇ ਆਵਾਜ਼ ਉਠਾਈ ਸੀ ਕਿ ਆਮ ਆਦਮੀ ਪਾਰਟੀ ਦੇ ਪੰਚਾਂ-ਸਰਪੰਚਾਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ।