ਨਸ਼ੇ ਨਾਲ 37 ਸਾਲ ਦੇ ਨੌਜਵਾਨ ਦੀ ਮੌਤ, 7 ਧੀਆਂ ਦਾ ਪਿਓ ਸੀ ਰਾਜੂ

0
1381

ਫਿਰੋਜ਼ਪੁਰ, 27 ਮਾਰਚ (ਇਮਰਾਨ ਖਾਨ) | ਨਸ਼ੇ ਨਾਲ ਹੋਈ ਇੱਕ ਹੋਰ ਮੌਤ ਨੇ ਇੱਕ ਹੋਰ ਪਰਿਵਾਰ ਤਬਾਹ ਕਰ ਦਿੱਤਾ ਹੈ। ਪਿੰਡ ਚੌਕਰਹੀਰ ਦੇ ਰਹਨੇ ਵਾਲੇ 37 ਸਾਲ ਦੇ ਰਾਜੂ ਦੀ ਨਸ਼ੇ ਨਾਲ ਮੌਤ ਹੋ ਗਈ। ਰਾਜੂ 7 ਧੀਆਂ ਦਾ ਪਿਓ ਸੀ। ਇਸ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਪੇਸ਼ੇ ਤੋਂ ਰਾਜ ਮਿਸਤਰੀ ਦਾ ਕੰਮ ਕਰਨ ਵਾਲਾ ਰਾਜੂ ਚੌਕਰਹੀਰ ਪਿੰਡ ‘ਚ ਰਹਿੰਦਾ ਸੀ। ਗੁਆਂਢੀਆਂ ਦਾ ਕਹਿਣਾ ਹੈ ਕਿ ਉਸ ਨੂੰ ਚਿੱਟੇ ਦੀ ਲੱਤ ਲੱਗ ਗਈ ਅਤੇ ਉਹ ਲਗਾਤਾਰ ਇਸ ‘ਚ ਫਸਦਾ ਹੀ ਗਿਆ। ਪਰਿਵਾਰ ਨੇ ਉਸ ਨੂੰ ਨਸ਼ੇ ਦੀ ਦਲਦਲ ‘ਚੋਂ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਆਖਰਕਾਰ ਜ਼ਿੰਦਗੀ ਦੀ ਜੰਗ ਹਾਰ ਗਿਆ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ‘ਚ ਸ਼ਰੇਆਮ ਨਸ਼ਾ ਵਿਕਦਾ ਹੈ ਪਰ ਰੋਕਣ ਵਾਲਾ ਕੋਈ ਨਹੀਂ। ਪੁਲਿਸ ਵੱਡੇ-ਵੱਡੇ ਦਾਅਵੇ ਤਾਂ ਕਰ ਰਹੀ ਹੈ ਪਰ ਹੋ ਕੁਝ ਨਹੀਂ ਰਿਹਾ।
ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਪੁਲਿਸ ਸਖਤੀ ਨਾਲ ਪਿੰਡਾਂ ਵਿੱਚੋਂ ਨਸ਼ੇ ਦੇ ਵਪਾਰੀਆਂ ਨੂੰ ਗ੍ਰਿਫਤਾਰ ਕਰਕੇ ਜਵਾਨੀ ਨੂੰ ਬਚਾਵੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਪਿੰਡਾਂ ‘ਚੋਂ ਨੌਜਵਾਨ ਲੱਭਿਆ ਕਰਣਗੇ।