ਪੰਜਾਬ ‘ਚ ਕੋਰੋਨਾ ਨਾਲ 31ਵੀਂ ਮੌਤ, ਹੁਸ਼ਿਆਰਪੁਰ ਦੇ ਬੁਜ਼ਰਗ ਦੀ 5 ਮਈ ਨੂੰ ਮੌਤ ਤੋਂ ਬਾਅਦ ਰਿਪੋਰਟ ਪਾਜ਼ੀਟਿਵ, ਜ਼ਿਲ੍ਹੇ ‘ਚ ਚੌਥੀ ਮੌਤ

    0
    1803

    ਹੁਸ਼ਿਆਰਪੁਰ. ਜਿਲੇ ਵਿੱਚ ਇਕ ਕੋਰੋਨਾ ਵਾਇਰਸ ਦੇ ਮਰੀਜ ਦੀ ਪੁਸ਼ਟੀ ਹੋਈ ਹੈ , ਜਿਸ ਦੀ 7 ਮਈ ਨੂੰ ਪੀ. ਜੀ. ਆਈ. ਚੰਡੀਗੜ ਵਿਚ ਮੌਤ ਹੋ ਗਈ ਸੀ। ਮੌਤ ਤੋ ਬਾਅਦ ਉਸ ਦਾ ਕੋਰੋਨਾ ਟੈਸਟ ਪਾਜੇਟਿਵ ਪਾਇਆ ਗਿਆ। ਪੰਜਾਬ ਵਿੱਚ ਕੋਰੋਨਾ ਨਾਲ ਇਹ 31ਵੀਂ ਮੌਤ ਦਾ ਮਾਮਲਾ ਹੈ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇਹ ਚੌਥੀ ਮੌਤ ਹੈ।

    ਜ਼ਿਕਰਯੋਗ ਹੈ ਕਿ ਉਮਕਾਰ ਸਿੰਘ 62 ਸਾਲ ਵਾਸੀ ਤਲਵਾੜਾ ਜਿਲਾ ਹੁਸ਼ਿਆਰਪੁਰ, ਜਿਸ ਦੇ ਸਿਰ ਵਿੱਚ ਗੰਭੀਗ ਸੱਟ ਲੱਗਣ ਕਾਰਨ 5 ਮਈ ਨੂੰ ਪੀ. ਜੀ. ਆਈ. ਲਿਜਾਇਆ ਗਿਆ ਸੀ।

    ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਉਮਕਾਰ ਸਿੰਘ 7 ਮਈ ਨੂੰ ਪੀ. ਜੀ. ਆਈ ਵਿੱਚ ਮੌਤ ਹੋ ਗਈ ਸੀ। ਅੱਜ ਉਸ ਦਾ ਕੋਰੋਨਾ ਟੈਸਟ ਪਾਜੇਟਿਵ ਆਇਆ ਹੈ। ਉਹਨਾਂ ਦੱਸਿਆ ਕਿ ਉਕਤ ਮਰੀਜ ਦੀ ਮੌਤ ਤੋ ਬਆਦ ਹੁਣ ਜਿਲੇ ਕਰੋਨਾ ਕਾਰਨ ਮਰਨ ਵਾਲਿਆ ਦੀ ਗਿਣਤੀ 4 ਹੋ ਗਈ ਹੈ।