ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਲਾਅ ਦੇ ਵਿਦਿਆਰਥੀ ਕੋਲੋਂ 3 ਪਿਸਤੌਲਾਂ ਬਰਾਮਦ

0
924

ਅੰਮ੍ਰਿਤਸਰ | ਦਿਨੋਂ-ਦਿਨ ਹਥਿਆਰਾਂ ਨਾਲ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਪੁਲਿਸ ਵੀ ਚੌਕਸ ਹੈ। ਅੱਜ ਪੁਲਿਸ ਨੇ ਲਾਅ ਦੇ ਇਕ ਵਿਦਿਆਰਥੀ ਕੋਲੋਂ 3 ਪਿਸਤੌਲਾਂ ਅਤੇ 11 ਜ਼ਿੰਦਾ ਰੌਂਦ, 4 ਮੈਗਜ਼ੀਨਾਂ ਬਰਾਮਦ ਕੀਤੀਆਂ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ ਵਿਦਿਆਰਥੀਆਂ ਰਾਹੀਂ ਹਥਿਆਰਾਂ ਦੀ ਤਸਕਰੀ ਚੱਲ ਰਹੀ ਹੈ, ਜਿਸ ਵਿਚ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਨਾਕਾਬੰਦੀ ਦੌਰਾਨ ਲਾਅ ਦੇ ਵਿਦਿਆਰਥੀ ਨੂੰ ਰੋਕਿਆ ਤੇ ਤਲਾਸ਼ੀ ਦੌਰਾਨ ਉਸ ਦੀ ਕਾਰ ‘ਚੋਂ 2 ਪਿਸਤੌਲਾਂ ਬਰਾਮਦ ਹੋਈਆਂ।

ਮੁਲਜ਼ਮ ਸਹਿਜ ਪ੍ਰਤਾਪ ਸਿੰਘ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਜਾਣਕਾਰੀ ਹਾਸਲ ਕੀਤੀ ਜਾ ਸਕੇ ਕਿ ਉਹ ਕਿਨ੍ਹਾਂ ਦੇ ਕਹਿਣ ‘ਤੇ ਅਤੇ ਕਿੱਥੇ-ਕਿੱਥੇ ਹਥਿਆਰਾਂ ਦੀ ਤਸਕਰੀ ਕਰ ਰਿਹਾ ਹੈ। ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ‘ਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਵਿਦਿਆਰਥੀ ਕੋਲੋਂ ਇਕ ਹੋਰ ਟੁੱਟਿਆ ਹੋਇਆ ਦੇਸੀ ਪਿਸਤੌਲ ਵੀ ਬਰਾਮਦ ਹੋਇਆ।