ਫਰੀਦਕੋਟ ‘ਚ ਇੰਟਰਨੈੱਟ ਠੀਕ ਕਰਨ ਦੇ ਬਹਾਨੇ ਘਰ ‘ਚ ਦਾਖਲ ਹੋਏ 3 ਵਿਅਕਤੀ ਨੇ 15 ਲੱਖ ਰੁਪਏ ਤੇ 20 ਤੋਲੇ ਸੋਨਾ-ਚਾਂਦੀ ਕੀਤਾ ਚੋਰੀ

0
1082

ਫਰੀਦਕੋਟ | ਨਿਊ ਕੈਂਟ ਰੋਡ ਵਾਲੀ ਗਲੀ ਨੰਬਰ ਦੋ ‘ਚ ਸ਼ਨੀਵਾਰ ਦੁਪਹਿਰ ਇੰਟਰਨੈੱਟ ਠੀਕ ਕਰਨ ਦੇ ਬਹਾਨੇ 3 ਵਿਅਕਤੀ ਨੇ 15-16 ਲੱਖ ਰੁਪਏ ਤੇ 20 ਤੋਲੇ ਸੋਨਾ-ਚਾਂਦੀ ਚੋਰੀ ਕਰ ਲਿਆ ਹੈ। ਉਹਨਾਂ ਨੇ ਘਰ ਵਿਚ ਵੜ ਕੇ ਮਾਲਕਣ ਤੇ ਨੌਕਰਾਣੀ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਘਟਨਾ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਗਏ। ਘਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲ ਕੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।  

ਪੀੜਤ ਔਰਤ ਮੋਨਿਕਾ ਜੈਨ ਨੇ ਦੱਸਿਆ ਕਿ ਦਰਵਾਜ਼ੇ ਦੀ ਘੰਟੀ ਵੱਜਣ ‘ਤੇ ਉਹਨਾਂ ਦੀ ਨੌਕਰਾਣੀ ਨੇ ਦਰਵਾਜ਼ਾ ਖੋਲ੍ਹਿਆ। ਚੋਰਾਂ ਵਲੋਂ ਇੰਟਰਨੈੱਟ ਠੀਕ ਕਰਨ ਦਾ ਬਹਾਨਾ ਬਣਾ ਕੇ ਨੌਕਰਾਣੀ ਨੂੰ ਧੱਕੇ ਮਾਰ ਕੇ ਘਰ ਦੇ ਅੰਦਰ ਦਾਖਲ ਹੋ ਗਏ। ਉਹਨਾਂ ਨੇ ਪਿਸਤੋਲ ਦੀ ਨੋਕ ਉਪਰ ਘਰ ਚੋਂ ਪੈਸੇ ਤੇ ਸੋਨਾ-ਚਾਂਦੀ ਚੋਰੀ ਕਰ ਕੀਤਾ। ਮੁਲਜ਼ਮਾਂ ਨੇ ਮਾਲਕਣ ਔਰਤ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਡੀਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੁਝ ਸੁਰਾਗ ਵੀ ਮਿਲੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।