ਮੇਰੇ ਪਿੰਡ ਦੇ 3 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲੀ ਤੇ ਮੈਨੂੰ ਪਤਾ ਵੀ ਨਹੀਂ, ਇਸ ਤੋਂ ਵੱਡੀ ਪਾਰਦਰਸ਼ਤਾ ਕੀ ਹੋਵੇਗੀ – CM ਮਾਨ

0
187

ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ‘ਚ ਕੋਈ ਵੀ ਸਿਫਾਰਿਸ਼ ਨਹੀਂ ਚੱਲਦੀ। ਜਿਹੜਾ ਵੀ ਨੌਜਵਾਨ ਮਿਹਨਤ ਕਰੇਗਾ, ਉਸਨੂੰ ਸਰਕਾਰੀ ਨੌਕਰੀ ਜ਼ਰੂਰ ਮਿਲੇਗੀ।

ਇਸ ਤੋਂ ਵੱਧ ਪਾਰਦਸ਼ਤਾ ਕੀ ਹੋਵੇਗੀ ਕਿ ਮੇਰੇ ਪਿੰਡ ਦੇ 3 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲੀ ਤੇ ਮੈਨੂੰ ਪਤਾ ਨਹੀਂ। ਸਾਡੀ ਸਰਕਾਰ ਵਿਚ ਕੋਈ ਭ੍ਰਿਸ਼ਟਾਚਾਰ ਨਹੀਂ ਕਰ ਸਕਦਾ। ਅਸੀਂ ਈਮਾਨਦਾਰ ਬੰਦੇ ਹਾਂ। ਸਾਡੇ ਰਾਜ ਵਿਚ ਕੋਈ ਨਾਜਾਇਜ਼ ਕੰਮ ਨਹੀਂ ਹੋਵੇਗਾ।