ਆਨਰ ਕਿਲਿੰਗ ਦੇ ਮਾਮਲੇ ‘ਚ ਮਾਂ, ਚਾਚੇ ਸਮੇਤ 3 ਨੂੰ ਜੇਲ

0
5944

ਈਟਾਵਾ | ਦੇਸ਼ ਵਿਚ ਆਨਰ ਕਿਲਿੰਗ ਦੀਆਂ ਵਾਰਦਾਤਾਂ ਦਿਨੋ-ਦਿਨ ਵਧ ਰਹੀਆਂ ਹਨ। ਜ਼ਿਲੇ ਦੇ ਜਸਵੰਤ ਨਗਰ ਖੇਤਰ ‘ਚ ਆਨਰ ਕਿਲਿੰਗ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ । ਜਿਥੇ ਇਕ ਮਾਂ ਨੇ ਆਪਣੇ ਪਰਿਵਾਰ ਦੀ ਇੱਜ਼ਤ ਦੀ ਖਾਤਿਰ ਬੇਟੀ ਦੀ ਹੱਤਿਆ ਦਿਓਰ ਤੇ ਉਸਦੇ ਸਾਥੀ ਨਾਲ ਮਿਲ ਕੇ ਕਰਵਾ ਦਿੱਤੀ ਤੇ ਲਾਸ਼ ਨਹਿਰ ‘ਚ ਸੁੱਟ ਦਿੱਤੀ । ਪੁਲਸ ਨੇ ਹੱਤਿਆ ਦੀ ਆਰੋਪੀ ਮਾਂ ਰੇਨੂ, ਚਾਚਾ ਬ੍ਰਜੇਸ਼ ਕੁਮਾਰ ਤੇ ਸਾਥੀ ਦਲਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ ‘ਚ ਭੇਜ ਦਿੱਤਾ ਹੈ।