ਚੰਡੀਗੜ੍ਹ ਦੀਆਂ 3 ਖਿਡਾਰਣਾਂ ਨੂੰ ਮਹਿਲਾ ਕ੍ਰਿਕਟ ਪ੍ਰੀਮੀਅਰ ਲੀਗ ਲਈ ਕੀਤਾ ਸ਼ਾਰਟਲਿਸਟ

0
1104

ਚੰਡੀਗੜ੍ਹ, 3 ਦਸੰਬਰ | ਚੰਡੀਗੜ੍ਹ ਦੀਆਂ 3 ਮਹਿਲਾ ਕ੍ਰਿਕਟਰਾਂ ਨੂੰ ਅਗਲੇ ਸਾਲ ਫਰਵਰੀ-ਮਾਰਚ ਵਿਚ ਹੋਣ ਵਾਲੀ ਮਹਿਲਾ ਪ੍ਰੀਮੀਅਰ ਕ੍ਰਿਕਟ ਲੀਗ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਇਹ ਮੁਕਾਬਲਾ 9 ਦਸੰਬਰ ਨੂੰ ਹੋਣ ਵਾਲਾ ਹੈ।

ਦੱਸ ਦਈਏ ਕਿ BCCI ਵੱਲੋਂ ਮਹਿਲਾ ਕ੍ਰਿਕਟ ਪ੍ਰੀਮੀਅਰ ਲੀਗ ਲਈ ਕੁੱਲ 165 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ, ਜਿਸ ਵਿਚ ਇਨ੍ਹਾਂ ਖਿਡਾਰੀਆਂ ਦੇ ਨਾਂ ਵੀ ਸ਼ਾਮਲ ਹਨ। ਤਿੰਨਾਂ ਖਿਡਾਰੀਆਂ ਨੇ ਨਿਲਾਮੀ ਲਈ ਆਧਾਰ ਕੀਮਤ 10 ਲੱਖ ਰੁਪਏ ਰੱਖੀ ਹੈ। ਜਿਹੜੀਆਂ ਤਿੰਨ ਖਿਡਾਰਣਾਂ ਮਹਿਲਾ ਕ੍ਰਿਕਟ ਲੀਗ ਲਈ ਚੁਣੀਆਂ ਗਈਆਂ ਹਨ, ਉਨ੍ਹਾਂ ਵਿਚ ਪਰੂਸ਼ੀ ਪ੍ਰਭਾਕਰ, ਅਰਾਧਨਾ ਬਿਸ਼ਟ ਤੇ ਆਲਰਾਊਂਡਰ ਕਸ਼ਵੀ ਗੌਤਮ ਦਾ ਨਾਂ ਸ਼ਾਮਲ ਹੈ।