ਹਿਮਾਚਲ ‘ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ‘ਚ ਜਲੰਧਰ ਦੇ 3 ਮੁੰਡੇ ਗ੍ਰਿਫਤਾਰ, ਅੱਤਵਾਦੀ ਪੰਨੂੰ ਦੇ ਟੱਚ ‘ਚ ਸਨ ਤਿੰਨੋਂ ਨੌਜਵਾਨ

0
746

ਜਲੰਧਰ, 3 ਦਸੰਬਰ| ਦੇਵ ਭੂਮੀ ਹਿਮਾਚਲ ਪ੍ਰਦੇਸ਼ ‘ਚ ਊਨਾ ਦੇ ਸ਼੍ਰੀ ਮਾਂ ਚਿੰਤਪੁਰਨੀ-ਤਲਵਾੜਾ ਬਾਈਪਾਸ ‘ਤੇ ਦੋ ਦੁਕਾਨਾਂ ਦੇ ਸ਼ਟਰਾਂ ਅਤੇ ਕੰਧਾਂ ‘ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ‘ਚ ਹਿਮਾਚਲ ਪੁਲਿਸ ਨੇ ਜਲੰਧਰ ਤੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹਿਮਾਚਲ ਪੁਲਿਸ ਨੇ ਜਲੰਧਰ ਪੁਲਿਸ ਤੋਂ ਤਿੰਨਾਂ ਦੋਸ਼ੀਆਂ ਦਾ ਅਪਰਾਧਿਕ ਰਿਕਾਰਡ ਮੰਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ  ਹੈ ਅਤੇ ਇਹ ਕਾਰਵਾਈ ਸ਼੍ਰੀ ਮਾਂ ਚਿੰਤਪੁਰਨੀ ਪੁਲਿਸ ਵੱਲੋਂ ਕੀਤੀ ਗਈ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਫੂਲ ਚੰਦ (26) ਅਤੇ ਅਰਜਿੰਦਰ ਸਿੰਘ (28) ਵਾਸੀ ਪਿੰਡ ਢੇਸੀਆਂ, ਕਸਬਾ ਫਿਲੌਰ, ਜਲੰਧਰ ਅਤੇ ਹੈਰੀ ਵਾਸੀ ਪਿੰਡ ਸੁਰਜਾ ਵਜੋਂ ਹੋਈ ਹੈ।

ਪੰਜਾਬ ਵਿੱਚ ਵਾਪਰ ਚੁੱਕੀਆਂ ਹਨ ਅਜਿਹੀਆਂ ਕਈ ਘਟਨਾਵਾਂ

ਹਿਮਾਚਲ ਪੁਲਿਸ ਜਲਦ ਹੀ ਤਿੰਨਾਂ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ ਕਿ ਉਕਤ ਕੰਮ ਲਈ ਉਨ੍ਹਾਂ ਨੇ ਕਿੰਨੇ ਪੈਸੇ ਲਏ ਸਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਪੰਜਾਬ ‘ਚ ਵੀ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਚੁੱਕੇ ਹਨ। ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ। ਜਿਨ੍ਹਾਂ ਨੂੰ ਪੈਸੇ ਦਾ ਲਾਲਚ ਦੇ ਕੇ ਫਸਾਇਆ ਗਿਆ।

ਜਲੰਧਰ-ਹੁਸ਼ਿਆਰਪੁਰ ‘ਚ ਦਰਜਨਾਂ ਸੀ.ਸੀ.ਟੀ.ਵੀ

ਚਿੰਤਪੁਰਨੀ ਥਾਣੇ ਦੀ ਐਸਐਚਓ ਰੋਹਿਣੀ ਠਾਕੁਰ ਨੇ ਦੱਸਿਆ ਕਿ ਪੁਲਿਸ ਨੇ ਹਾਈਵੇਅ ਤੇ ਆਸਪਾਸ ਲੱਗੇ ਦਰਜਨਾਂ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ। ਹਰ ਕੜੀ ਨੂੰ ਜੋੜਦੇ ਹੋਏ ਜਾਂਚ ਪੰਜਾਬ ਦੇ ਹੁਸ਼ਿਆਰਪੁਰ ਤੋਂ ਹੁੰਦੀ ਹੋਈ ਜਲੰਧਰ ਪਹੁੰਚੀ। ਪੁਲਿਸ ਨੇ ਮਾਮਲੇ ‘ਚ ਹਿਮਾਚਲ ਦੀ ਡੇਹਰਾ ਪੁਲਸ ਨੂੰ ਵੀ ਸ਼ਾਮਲ ਕੀਤਾ ਹੈ।

ਐਸਐਚਓ ਠਾਕੁਰ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਇੱਕ ਹੋਟਲ ਵਿੱਚ ਠਹਿਰੇ ਸਨ। ਜਿਸ ਨਾਲ ਮੁੱਖ ਤੌਰ ‘ਤੇ ਦੋਸ਼ੀਆਂ ਦੀ ਪਛਾਣ ਕਰਨ ‘ਚ ਮਦਦ ਮਿਲੀ।

ਤੁਹਾਨੂੰ ਦੱਸ ਦੇਈਏ ਕਿ ਊਨਾ ਦੀ ਚਿੰਤਪੁਰਨੀ ਵਿੱਚ ਖਾਲਿਸਤਾਨ ਜ਼ਿੰਦਾਬਾਦ, ਸ਼ਹੀਦ ਭਿੰਡਰਾਂਵਾਲੇ ਜ਼ਿੰਦਾਬਾਦ ਅਤੇ ਹਿਮਾਚਲ ਖਾਲਿਸਤਾਨ ਦਾ ਹਿੱਸਾ ਹੈ, ਵਰਗੇ ਨਾਅਰੇ ਲਿਖੇ ਗਏ ਸਨ। ਇਸ ਘਟਨਾ ਤੋਂ ਬਾਅਦ ਹਿਮਾਚਲ ਦੇ ਲੋਕਾਂ ‘ਚ ਇਸ ਨੂੰ ਲੈ ਕੇ ਕਾਫੀ ਗੁੱਸਾ ਹੈ।

ਅੱਤਵਾਦੀ ਪੰਨੂ ਨੇ ਜਾਰੀ ਕੀਤੀ ਸੀ ਵੀਡੀਓ

ਦੱਸ ਦੇਈਏ ਕਿ ਇਹ ਘਟਨਾ ਸ਼੍ਰੀ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਤੋਂ ਸਿਰਫ ਦੋ ਕਿਲੋਮੀਟਰ ਦੀ ਦੂਰੀ ‘ਤੇ ਹੋਈ ਹੈ।  ਜਿਸ ਤੋਂ ਬਾਅਦ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਵੀ 58 ਸੈਕਿੰਡ ਦੀ ਵੀਡੀਓ ਜਾਰੀ ਕੀਤੀ ਸੀ। ਜਿਸ ਲਈ ਉਨ੍ਹਾਂ ਨੇ ਜ਼ਿੰਮੇਵਾਰੀ ਲਈ ਸੀ। ਪੰਨੂ ਨੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਇਹ ਵੀ ਯਾਦ ਕਰਵਾਇਆ ਕਿ ਨਵੰਬਰ 1984 ਵਿੱਚ ਇਸੇ ਥਾਂ ‘ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਪੰਜਾਬ ਨੂੰ ਆਜ਼ਾਦ ਕਰਵਾ ਕੇ ਹਿਮਾਚਲ ਨੂੰ ਖਾਲਿਸਤਾਨ ਬਣਾਇਆ ਜਾਵੇਗਾ।

ਵੇਖੋ ਵੀਡੀਓ 

https://www.facebook.com/punjabibulletin/videos/726839712829133