ਮੋਗਾ | ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਮੋਗਾ ਦੇ ਪਿੰਡ ਘੱਲਕਲਾਂ ਵਿਖੇ ਸਵਿਫ਼ਟ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 3 ਵਿਅਕਤੀ ਸਵਾਰ ਸਨ ਅਤੇ ਜਿਨ੍ਹਾਂ ਕੋਲੋਂ 2 ਰਿਵਾਲਵਰ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਕਾਰ ਨੂੰ ਵੀ ਕਬਜ਼ੇ ‘ਚ ਲੈ ਲਿਆ ਹੈ। ਉਕਤ ਤਿੰਨੇ ਗੈਂਗਸਟਰ ਕਾਲਾ ਧਨੌਲਾ ਦੇ ਸਾਥੀ ਹਨ ਅਤੇ ਅੱਜ ਉਨ੍ਹਾਂ ਨੂੰ ਮੋਗਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਵੀ ਖੁਲਾਸੇ ਹੋ ਸਕਣ।
ਫੜੇ ਗਏ 3 ਮੁਲਜ਼ਮਾਂ ਦੇ ਨਾਂ ਯੁੱਧਬੀਰ ਸਿੰਘ ਵਾਸੀ ਪਿੰਡ ਬਧਨੀ ਕਲਾਂ ਮੋਗਾ, ਮਨਦੀਪ ਸਿੰਘ ਅਤੇ ਮੁਸਕਾਨ ਸਿੰਘ ਦੋਵੇਂ ਵਾਸੀ ਬਠਿੰਡਾ ਹਨ। ਐਸ.ਪੀ.ਡੀ. ਅਜੇ ਰਾਜ ਸਿੰਘ ਨੇ ਦੱਸਿਆ ਕਿ ਇਹ ਸਾਰੇ ਕਾਲਾ ਧਨੌਲਾ ਗੈਂਗ ਨਾਲ ਸਬੰਧਤ ਹਨ ਜੋ ਕਿ ਇਸ ਵਕਤ ਜੇਲ੍ਹ ਵਿਚ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।