ਹੁਸ਼ਿਆਰਪੁਰ | ਇਥੋਂ ਦੇ ਪਿੰਡ ਪੁਰਹਿਰਾ ਵਿਖੇ ਉਸ ਵੇਲੇ ਮਾਹੌਲ ਤਣਾਵਪੂਰਨ ਹੋ ਗਿਆ ਜਦੋਂ ਇਕ ਬੰਦੇ ਵਲੋਂ ਪੁਰਹਿਰਾ ਨਿਵਾਸੀ ਅਮਰਪ੍ਰੀਤ ਨਾਮ ਦੀ 28 ਸਾਲ ਦੀ ਕੁੜੀ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀ ਕੁੜੀ ਦੇ ਸਿਰ ਵਿਚ ਮਾਰੀ ਗਈ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੜਕੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਲੜਕੇ ਨੂੰ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਗੌਰਤਲਬ ਹੈ ਕਿ ਇਸ ਘਟਨਾ ਦੇ ਕਈ ਪਹਿਲੂਆਂ ‘ਤੇ ਹਾਲੇ ਅਧਿਕਾਰੀ ਕੁਝ ਨਹੀਂ ਬੋਲ ਰਹੇ ਪਰ ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਮੁਤਾਬਕ ਇਹ ਲੜਕਾ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਦਾ ਡਰਾਈਵਰ ਸੀ। ਇਸ ਵਾਰਦਾਤ ਵਿਚ ਕਈ ਪਹਿਲੂ ਹਨ ਜਿਨ੍ਹਾਂ ਦਾ ਖੁਲਾਸਾ ਹੋਣਾ ਬਾਕੀ ਹੈ ਕਿ ਰਿਵਾਲਵਰ ਕਿਸ ਦਾ ਹੈ ਸਰਕਾਰੀ ਹੈ ਜਾਂ ਨਿੱਜੀ ਹੈ।