ਜਲੰਧਰ ‘ਚ ਆਏ 28 ਨਵੇਂ ਕੇਸ, 2 ਦੀ ਕੋਰੋਨਾ ਨਾਲ ਹੋਈ ਮੌਤ

0
1348
Coronavirus blood test . Coronavirus negative blood in laboratory.

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਐਤਵਾਰ ਨੂੰ 2 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ ਤੇ 28 ਨਵੇਂ ਕੋਰੋਨਾ ਕੇਸ ਸਾਹਮਣੇ ਵੀ ਆਏ ਹਨ। ਕੋਰੋਨਾ ਨਾਲ ਮਰਨ ਵਾਲਿਆ ਦੀ ਪਹਿਚਾਣ 48 ਸਾਲਾਂ ਪੁਰਸ਼ ਕਿਸ਼ਨਪੁਰਾ ਤੇ 27 ਸਾਲਾਂ ਵਾਸੀ ਪਾਤਰਾ ਦੇ ਤੌਰ ਤੇ ਹੋਈ ਹੈ। ਇਹਨਾਂ ਮੌਤਾਂ ਦੇ ਜਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 162 ਹੋ ਗਈ ਹੈ। ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 6300 ਤੋਂ ਪਾਰ ਹੋ ਗਈ ਹੈ।