255 ਕੋਰੋਨਾ ਪਾਜ਼ੀਟਿਵ, 29 ਮਰੀਜ਼ ਹਸਪਤਾਲ ਤੇ 6 ਆਈਸੀਯੂ ‘ਚ ਭਰਤੀ, 872 ਕੇਸ ਐਕਟਿਵ

0
2200

ਜਲੰਧਰ | ਕੋਰੋਨਾ ਮਰੀਜਾਂ ਦੀ ਗਿਣਤੀ ‘ਚ ਸ਼ੁਕਰਵਾਰ ਨੂੰ 255 ਦਾ ਵਾਧਾ ਹੋਇਆ ਹੈ। ਕੁੱਲ ਕੇਸਾਂ ਦੀ ਗਿਣਤੀ 64543, ਜਦਕਿ ਐਕਟਿਵ ਕੇਸ 872 ਤੱਕ ਪਹੁੰਚ ਗਏ ਹਨ।

ਮਿਲਟਰੀ ਹਸਪਤਾਲ ਤੋਂ 19 ਕੋਰੋਨਾ ਮਰੀਜਾਂ ਦੀ ਪੁਸ਼ਟੀ ਹੋਈ ਹੈ। ਸ਼ਹੀਦ ਊਧਮ ਸਿੰਘ ਨਗਰ, ਜੀਟੀਬੀ ਨਗਰ, ਸੇਂਟਰਲ ਟਾਊਨ, ਦੋਸਾਂਝ ਕਲਾਂ, ਐਲਡਿਗੋ ਗ੍ਰੀਨ, ਅਰਬਨ ਅਸਟੇਟ, ਛੋਟੀ ਬਾਰਾਦਰੀ, ਬਸਤੀ ਗੁਜਾਂ, ਮਾਡਲ ਟਾਊਨ, ਨਿਊ ਜਵਾਹਰ ਨਗਰ ਤੋਂ ਇਲਾਵਾ ਪਾਸ਼ ਏਰੀਆ ਤੋਂ ਵੀ ਕੋਰੋਨਾ ਦੇ ਮਰੀਜ ਮਿਲੇ ਹਨ।

ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਲਗਾਤਾਰ ਚਾਰ ਦਿਨ ਤੋਂ ਡਾਕਟਰ ਵੀ ਕੋਰੋਨਾ ਪਾਜੀਟਿਵ ਆ ਰਹੇ ਹਨ। ਹੁਣ ਤੱਕ 21 ਡਾਕਟਰਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਇਨ੍ਹਾਂ ਚੋਂ 19 ਫੀਲਡ ‘ਚ ਕੰਮ ਕਰ ਰਹੇ, ਜਦਕਿ 2 ਰਿਟਾਇਰ ਹਨ।

ਸ਼ੁਕਰਵਾਰ ਨੂੰ ਆਏ 2 ਕੋਰੋਨਾ  ਪਾਜੀਟਿਵ ਡਾਕਟਰ ਇਨ੍ਹਾਂ 21 ‘ਚ ਹੀ ਸ਼ਾਮਿਲ ਹਨ। ਹੁਣ ਤੱਕ 6 ਮਰੀਜ਼ ਆਈਸੀਯੂ ਚ ਭਰਤੀ ਹੋ ਚੁੱਕੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਹਲਕੇ ਲੱਛਣ ਹੋਣ ਨਾਲ ਜਿਆਦਾ ਮੁਸ਼ਿਕਲ ਨਹੀਂ ਹੋ ਰਹੀ। ਇਸਦੇ ਬਾਵਜੂਦ ਜਿਸ ਮਰੀਜ਼ ਨੂੰ ਜੁਕਾਮ ਤੇ ਸਰੀਰ ਦਰਦ ਹੈ, ਉਸ ਤੋਂ ਦੂਰੀ ਬਣਾ ਕੇ ਰੱਖੋ।