ਹੋਟਲ ‘ਚ ਰੇਪ ਤੋਂ ਬਾਅਦ 22 ਸਾਲਾ ਵਿਆਹੁਤਾ ਨੂੰ ਮਾਰਿਆ, ਔਰਤ ਦੇ ਗੁਪਤ ਅੰਗ ‘ਤੇ ਮਿਲੇ ਸੱਟਾਂ ਦੇ ਗੰਭੀਰ ਨਿਸ਼ਾਨ

0
494

ਅੰਮ੍ਰਿਤਸਰ | ਇਥੋਂ ਦੀ ਘੀਰਾ ਮੰਡੀ ਦੇ ਹੋਟਲ ਵਿਚ ਬੀਤੇ ਦਿਨ ਨੌਜਵਾਨ ਨੇ ਝਗੜੇ ਤੋਂ ਬਾਅਦ ਆਪਣੀ 22 ਸਾਲਾ ਵਿਆਹੁਤਾ ਨੂੰ ਮਾਰ ਦਿੱਤਾ। ਉਸ ਨੇ ਪ੍ਰੇਮਿਕਾ ਦੇ ਗੁਪਤ ਅੰਗ ‘ਤੇ ਸੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤਾ। ਔਰਤ ਰਈਆ ਦੀ ਰਹਿਣ ਵਾਲੀ ਸੀ। ਦੂਜਾ ਵਿਆਹ ਕਰਨ ਦੇ ਬਾਵਜੂਦ ਉਸ ਦੇ ਤੀਜੇ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ।

ਉਸ ਦੇ ਪਹਿਲੇ ਪਤੀ ਤੋਂ ਇਕ ਬੱਚਾ ਵੀ ਸੀ। ਪੁਲਿਸ ਨੇ ਮੁਲਜ਼ਮ ਨੌਜਵਾਨ ਰਵੀ ਕੁਮਾਰ ਵਾਸੀ ਦਿੱਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਰਈਆ ਨੇੜੇ ਮਜ਼ਦੂਰੀ ਕਰਦਾ ਸੀ। ਇਸ ਦੌਰਾਨ ਉਸ ਦੀ ਔਰਤ ਨਾਲ ਦੋਸਤੀ ਹੋ ਗਈ। ਦੋਵੇਂ 1 ਜਨਵਰੀ ਨੂੰ ਘੀਰਾ ਮੰਡੀ ਸਥਿਤ ਇਕ ਹੋਟਲ ਵਿਚ ਰੁਕੇ। ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋ ਗਈ।

ਹੋਟਲ ਦੇ ਕਮਰੇ ‘ਚੋਂ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬੀ-ਡਵੀਜ਼ਨ ਦੇ ਇੰਚਾਰਜ ਐੱਸ.ਐੱਚ.ਓ. ਸ਼ਿਵਦਰਸ਼ਨ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਮੁਲਜ਼ਮ ਨੇ ਕਿਹਾ ਕਿ ਅੰਮ੍ਰਿਤਸਰ ‘ਚ ਰਾਤ ਨੂੰ ਹੋਟਲ ਵਿਚ ਕਮਰੇ ਨੂੰ ਲੈ ਕੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਸ਼ੁੱਕਰਵਾਰ ਨੂੰ ਹਸਪਤਾਲ ਤੋਂ ਰਿਪੋਰਟ ਮਿਲਣ ਤੋਂ ਬਾਅਦ ਪੁਲਸ ਨੇ ਹੱਤਿਆ ਅਤੇ ਬਿਨਾਂ ਇਜਾਜ਼ਤ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਹੋਟਲ ਦੇ ਕਮਰੇ ਵਿਚੋਂ ਸ਼ਰਾਬ ਦੀ ਬੋਤਲ ਵੀ ਬਰਾਮਦ ਕੀਤੀ ਹੈ।

ਇਸ ਤੋਂ ਬਾਅਦ ਮੁਲਜ਼ਮ ਨੇ ਔਰਤ ਦੀ ਮਰਜ਼ੀ ਤੋਂ ਬਿਨਾਂ ਬੇਰਹਿਮੀ ਨਾਲ ਸਰੀਰਕ ਸਬੰਧ ਬਣਾਏ। ਇਸ ਕਾਰਨ ਔਰਤ ਦੇ ਗੁਪਤ ਅੰਗ ‘ਤੇ ਗੰਭੀਰ ਝਰੀਟਾਂ ਆ ਗਈਆਂ। ਸਵੇਰੇ 5 ਵਜੇ ਹੋਸ਼ ਆਉਣ ‘ਤੇ ਨੌਜਵਾਨ ਖੁਦ ਔਰਤ ਨੂੰ ਗੁਰੂ ਨਾਨਕ ਦੇਵ ਹਸਪਤਾਲ ਲੈ ਗਿਆ, ਜਿਥੇ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ। ਜਾਂਚ ‘ਚ ਔਰਤ ਦੇ ਸਰੀਰ ਦੇ ਨਾਲ-ਨਾਲ ਗੁਪਤ ਅੰਗਾਂ ‘ਤੇ ਡੂੰਘੇ ਸੱਟਾਂ ਦੇ ਨਿਸ਼ਾਨ ਮਿਲੇ ਹਨ।