ਜਲੰਧਰ ਦੀ 22 ਸਾਲ ਕੁੜੀ ਲਾਪਤਾ, ਖਬਰ ਦੇਣ ਵਾਲੇ ਨੂੰ ਪੁਲਿਸ ਦੇਵੇਗੀ ਇਨਾਮ

0
622

ਜਲੰਧਰ | ਭੋਗਪੁਰ ਦੇ ਪਿੰਡ ਮੁਚਰੋਵਾਲ ਦੀ ਇੱਕ 22 ਸਾਲਾਂ ਕੁੜੀ ਲਾਪਤਾ ਹੋ ਗਈ ਹੈ। ਹਰਪ੍ਰੀਤ ਕੌਰ ਪੁੱਤਰੀ ਸੋਮ ਪਾਲ ਦਾ ਕੱਦ 5 ਫੁੱਟ 4 ਇੰਚ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਲੜਕੀ ਅਗਸਤ 2019 ਤੋਂ ਲਾਪਤਾ ਹੈ।

ਲੜਕੀ ਦੇ ਕਾਲੇ ਵਾਲ ਹਨ। ਸਰੀਰ ਪਤਲਾ, ਰੰਗ ਸਾਂਵਲਾ, ਬੁਆਏ ਕੱਟ ਵਾਲ ਰੱਖੇ ਹੋਏ ਹਨ।

ਜਲੰਧਰ ਪੁਲਿਸ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਇਸ ਬਾਰੇ ਕਿਸੇ ਨੂੰ ਕੋਈ ਇਤਲਾਹ ਮਿਲੇ ਤਾਂ ਪੁਲਿਸ ਕੰਟਰੋਲ ਰੂਮ ਜਲੰਧਰ (95929-18501) ਜਾਂ ਮੁੱਖ ਮੁਨਸ਼ੀ ਥਾਣਾ ਰਾਮਾਮੰਡੀ (95929-51110) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੂਚਨਾ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।