ਜਲੰਧਰ ‘ਚ ਆਏ ਕੋਰੋਨਾ ਦੇ 22 ਨਵੇਂ ਮਾਮਲੇ ਸਾਹਮਣੇ, ਗਿਣਤੀ ਹੋਈ 1676, ਜਲੰਧਰ ਐਕਟਿਵ ਕੇਸਾਂ ‘ਚ ਨੰਬਰ ਇਕ ‘ਤੇ

0
594

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਦਾ ਲਗਾਤਾਰ ਵੱਧ ਰਿਹਾ ਹੈ। ਮੰਗਲਵਾਰ ਨੂੰ ਜਲੰਧਰ ਵਿਚ 22 ਮਰੀਜ਼ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਜਦਕਿ ਇਕ ਕੋਰੋਨਾ ਨਾਲ ਬਜ਼ੁਰਗ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਜਲੰਧਰ ਐਕਟਿਵ ਕੇਸਾਂ ਵਿਚ ਪੰਜਾਬ ਵਿਚ ਨੰਬਰ ਇਕ ‘ਤੇ ਹੈ।

ਅੱਜ ਦੁਪਹਿਰ 12 ਵਜੇ ਸਿਹਤ ਵਿਭਾਗ ਤੋਂ ਮਿਲੀ ਰਿਪੋਰਟ ਦੇ ਮੁਤਾਬਿਕ 4 ਮਰੀ਼ਜਾਂ ਦੀ ਰਿਪੋਰਟ ਪਾਜ਼ੀਟਿਵ ਤੇ 290 ਮਰੀਜ਼ਾਂ ਦੀ ਨੈਗੇਟਿਵ ਵੀ ਮਿਲੀ ਹੈ। ਦੱਸ ਦਈਏ ਕਿ ਕੋਰੋਨਾ ਨਾਲ ਮਰਨ ਵਾਲੇ ਬਜ਼ੁਰਗ ਵਿਅਕਤੀ ਦਾ ਕੁਝ ਦਿਨਾਂ ਤੋ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ ਜਿੱਥੇ ਉਸ ਦੀ ਅੱਜ ਮੌਤ ਹੋ ਗਈ। ਹੁਣ ਤੱਕ ਜ਼ਿਲ੍ਹੇ ਵਿਚ ਮਰਨ ਵਾਲਿਆਂ ਦੀ ਗਿਣਤੀ 33 ਹੋ ਗਈ ਹੈ। ਦੁਪਹਿਰ ਤੋਂ ਬਾਅਦ ਜ਼ਿਲ੍ਹੇ ਵਿਚ 18 ਰਿਪੋਰਟ ਹੋਰ ਮਿਲੀਆਂ ਜਿਸ ਨਾਲ ਜ਼ਿਲ੍ਹੇ ਵਿਚ 4 ਵਜੇ ਤੱਕ 22 ਨਵੇਂ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਮਿਲੀ ਹੈ। ਜਲੰਧਰ ਵਿਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 1676 ਤੇ ਐਕਟਿਵ ਕੇਸਾਂ ਦੀ 598 ਹੋ ਗਈ ਹੈ।