ਕੋਰੋਨਾ ਨਾਲ ਫਿਰੋਜ਼ਪੁਰ ‘ਚ ਪਹਿਲੀ ਮੌਤ, ਪੰਜਾਬ ‘ਚ ਮੌਤਾਂ ਦਾ ਅੰਕੜਾ ਹੋਇਆ 21

    0
    1140

    ਫਿਰੋਜ਼ਪੁਰ. ਪੰਜਾਬ ਵਿੱਚ ਕੋਰੋਨਾ ਸੰਕਟ ਆਪਣਾ ਦਿਨ-ਬ-ਦਿਨ ਵਿਕਰਾਲ ਰੂਫ ਧਾਰ ਰਿਹਾ ਹੈ। ਅੱਜ ਜਿੱਥੇ 100 ਤੋਂ ਵੱਧ ਪਾਜ਼ੀਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਹੁਣ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਵੀ ਪਹਿਲੀ ਮੌਤ ਹੋਣ ਦੀ ਖਬਰ ਸਾਹਮਣੇ ਆ ਗਈ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਤੋਂ ਇਕ ਬਜੁਰਗ ਮਹਿਲਾ ਦੀ ਮੌਤ ਦੀ ਖਬਰ ਆਈ ਸੀ।

    ਐਤਵਾਰ ਦਾ ਦਿਨ ਕੋਰੋਨਾ ਦਾ ਕਾਲਾ ਦਿਹਾੜਾ ਬਣ ਗਿਆ ਹੈ। ਫਿਰੋਜ਼ਪੁਰ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ ਅਸ਼ੋਕ ਕੁਮਾਰ ਵਾਸੀ ਅਲੀ ਕੇ ਮੁੱਹਲਾ ਦੀ ਮੌਤ ਹੋਣ ਦੀ ਖਬਰ ਹੈ। ਇਸ ਦੀ ਪੁਸ਼ਟੀ ਡੀਸੀ ਫਿਰੋਜ਼ਪੁਰ ਕੁਲਵੰਤ ਸਿੰਘ ਦੇ ਵਲੋਂ ਕੀਤੀ ਗਈ ਹੈ। ਡੀਸੀ ਨੇ ਕਿਹਾ ਕਿ ਉਕਤ ਬਿਮਾਰੀ ਕਾਰਨ ਪੀੜਤ ਅਸੋਕ ਕੁਮਾਰ ਪਿਛਲੇ ਕੁਝ ਦਿਨਾਂ ਤੋਂ ਫਰੀਦਕੋਟ ਵਿਖੇ ਦਾਖਿਲ ਸੀ, ਜਿਥੇ ਅਸ਼ੋਕ ਨੇ ਅੱਜ ਦਮ ਤੋੜ ਦਿਤਾ।

    ਸਰਕਾਰ ਵਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਯਕੀਨੀ ਬਣਾਓ

    ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।