ਵੈਲੇਨਟਾਈਨ ਡੇ ਵਾਲੇ ਦਿਨ 60 ਸਾਲ ਦੇ ਸਹੁਰੇ ਨਾਲ ਭੱਜੀ 21 ਸਾਲ ਦੀ ਨੂੰਹ, ਪੁੱਤ ਨੇ ਪਿਤਾ ਖਿਲਾਫ ਕਰਵਾਇਆ ਪਰਚਾ

0
284

ਰਾਜਸਥਾਨ| ਬੂੰਦੀ ਜ਼ਿਲ੍ਹੇ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਸ਼ਖਸ ਨੇ ਆਪਣੇ ਪਿਤਾ ‘ਤੇ ਪਤਨੀ ਨੂੰ ਭਜਾ ਕੇ ਲਿਜਾਣ ਦਾ ਦੋਸ਼ ਲਗਾਇਆ ਹੈ। ਪੀੜਤ ਦਾ ਕਹਿਣਾ ਹੈ ਕਿ ਪਿਤਾ (60 ਸਾਲ) ਉਸ ਦੀ ਪਤਨੀ (21 ਸਾਲ) ਨੂੰ ਲੈ ਕੇ ਭੱਜ ਗਿਆ ਹੈ। ਉਸ ਦੇ ਨਾਲ ਛੋਟੀ ਬੱਚੀ ਵੀ ਸੀ। ਇਸ ਤੋਂ ਉਹ ਬਹੁਤ ਪ੍ਰੇਸ਼ਾਨ ਹੈ। ਉਸ ਨੇ ਪਿਤਾ ਖਿਲਾਫ ਸਦਰ ਥਾਣੇ ਵਿਚ ਕੇਸ ਦਰਜ ਕਰਾਇਆ ਹੈ।

ਘਟਨਾ ਜ਼ਿਲ੍ਹੇ ਦੇ ਸਦਰ ਥਾਣੇ ਇਲਾਕੇ ਦੇ ਇਕ ਪਿੰਡ ਦੀ ਹੈ। ਇਥੇ ਰਹਿਣ ਵਾਲੇ ਇਕ ਸ਼ਖਸ ਨੇ ਆਪਣੇ ਪਿਤਾ ਖਿਲਾਫ ਪਤਨੀ ਨੂੰ ਭਜਾ ਕੇ ਲਿਜਾਣ ਦਾ ਦੋਸ਼ ਲਗਾਇਆ ਹੈ। ਉਸ ਦਾ ਕਹਿਣਾ ਹੈ ਕਿ 14 ਫਰਵਰੀ ਯਾਨੀ ਵੈਲੇਂਨਟਾਈਨ ਡੇ ਵਾਲੇ ਦਿਨ ਉਸ ਦਾ ਪਿਤਾ ਰਮੇਸ਼ ਉਸ ਦੀ ਪਤਨੀ ਨੂੰ ਲੈ ਕੇ ਭੱਜ ਗਿਆ।

ਪੀੜਤ ਨੇ ਕਿਹਾ ਕਿ ਉਹ ਪਤਨੀ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੋਣ ਦਿੰਦਾ ਸੀ। ਉਸ ਨੂੰ ਖੁਸ਼ ਰੱਖਣ ਲਈ ਮਜ਼ਦੂਰੀ ਕਰਦਾ ਸੀ ਪਰ ਮੇਰਾ ਪਿਤਾ ਉਸ ਨੂੰ ਡਰਾ-ਧਮਕਾ ਕੇ ਰੱਖਦਾ ਸੀ। ਮੈਂ ਪਤਨੀ ਨੂੰ ਸਮਝਾਉਂਦਾ ਸੀ ਕਿ ਮੇਰੇ ਪਿਤਾ ਦੀਆਂ ਆਦਤਾਂ ਠੀਕ ਨਹੀਂ ਹਨ। ਇਸ ਲਈ ਉਨ੍ਹਾਂ ਦੇ ਸੰਪਰਕ ਵਿਚ ਘੱਟ ਹੀ ਰਹੀ।

ਪਤੀ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਪਤਨੀ ਬਦਲੀ-ਬਦਲੀ ਲੱਗ ਰਹੀ ਸੀ। ਅਜਿਹਾ ਮੈਂ ਕਈ ਵਾਰ ਮਹਿਸੂਸ ਕੀਤਾ ਪਰ ਪਤਾ ਨਹੀਂ ਸੀ ਕਿ ਅਜਿਹਾ ਹੋਵੇਗਾ। ਉਸ ਨੇ ਕਦੇ ਮੇਰੇ ਪਿਤਾ ਬਾਰੇ ਮੈਨੂੰ ਕੁਝ ਨਹੀਂ ਦੱਸਿਆ। ਮੇਰੀ ਮਾਂ ਮਾਨਸਿਕ ਰੋਗੀ ਹੈ ਤੇ ਮੈਂ ਬਹੁਤ ਪ੍ਰੇਸ਼ਾਨ ਹਾਂ। ਜੇਕਰ ਪਤਨੀ ਮਿਲ ਜਾਵੇ ਤਾਂ ਮੈਂ ਰਾਹਤ ਮਹਿਸੂਸ ਕਰਾਂ। ਇਸ ਮਾਮਲੇ ਵਿਚ ਪੁਲਿਸ ਵਿਚ ਸ਼ਿਕਾਇਤ ਦਰਜ ਕਰਾਈ ਹੈ।