ਚੀਨ ਨਾਲ ਝੜਪ ‘ਚ ਭਾਰਤ ਦੇ 20 ਜਵਾਨ ਸ਼ਹੀਦ

0
695

ਨਵੀਂ ਦਿੱਲੀ . ਚੀਨ ਨਾਲ ਹੋਈ ਝੜਪ ਵਿੱਚ ਭਾਰਤ ਨੂੰ ਵੱਡਾ ਨੁਕਸਾਨ ਹੋਇਆ ਹੈ। ਸੋਮਵਾਰ ਨੂੰ ਐਲਏਸੀ ‘ਤੇ ਚੀਨ ਨਾਲ ਹੋਈ ਝੜਪ ‘ਚ 20 ਭਾਰਤੀ ਸੈਨਿਕ ਸ਼ਹੀਦ ਹੋ ਗਏ। ਇਸ ਸਾਰੀ ਘਟਨਾ ‘ਤੇ ਭਾਰਤੀ ਫੌਜ ਨੇ ਇਕ ਬਿਆਨ ਜਾਰੀ ਕੀਤਾ ਹੈ। ਸੈਨਾ ਨੇ ਕਿਹਾ ਕਿ 15 ਜੂਨ ਦੀ ਰਾਤ ਨੂੰ ਗਲਵਾਨ ਵੈਲੀ ਖੇਤਰ ‘ਚ ਹਿੰਸਕ ਝੜਪ ਹੋਈ। ਇਸ ਘਟਨਾ ਵਿੱਚ 20 ਜਵਾਨ ਸ਼ਹੀਦ ਹੋਏ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੈਨਾ ਵੱਲੋਂ ਸਿਰਫ ਤਿੰਨ ਜਵਾਨਾਂ ਦੀ ਸ਼ਹਾਦਤ ਕਹੀ ਗਈ ਸੀ। ਸੈਨਾ ਨੇ ਸਿਰਫ ਇਕ ਅਧਿਕਾਰੀ ਅਤੇ ਦੋ ਸੈਨਿਕਾਂ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ ਸੀ।

ਉਥੇ ਹੀ ਨਿਊਜ਼ ਏਜੰਸੀ ਏ ਐਨ ਆਈ ਅਨੁਸਾਰ, ਇਸ ਘਟਨਾ ਵਿੱਚ 43 ਚੀਨੀ ਸੈਨਿਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਉਸ ਦੇ ਕਈ ਸੈਨਿਕ ਵੀ ਜ਼ਖਮੀ ਹੋ ਗਏ ਹਨ।