ਰੂਪਨਗਰ/ਚਮਕੌਰ ਸਾਹਿਬ, 30 ਸਤੰਬਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਨਜ਼ਦੀਕੀ ਪਿੰਡ ਪਿੱਪਲ ਮਾਜਰਾ ਦੀ ਨਵ-ਵਿਆਹੁਤਾ ਲੜਕੀ ਨੂੰ ਅਗਵਾ ਕਰਕੇ 2 ਨੌਜਵਾਨਾਂ ਵੱਲੋਂ ਜਬਰ-ਜ਼ਨਾਹ ਕੀਤਾ ਗਿਆ। ਪੀੜਤਾ ਬੀਤੀ ਰਾਤ ਸਰਕਾਰੀ ਹਸਪਤਾਲ ‘ਚ ਜ਼ੇਰੇ ਇਲਾਜ ਸੀ।
ਪੀੜਤਾ ਨੇ ਦੱਸਿਆ ਕਿ ਉਹ ਬੀਤੀ ਰਾਤ ਘਰ ਦੇ ਬਾਹਰ ਸੈਰ ਕਰ ਰਹੀ ਸੀ ਕਿ 2 ਨੌਜਵਾਨ ਆਏ ਤੇ ਉਸ ਦੇ ਮੂੰਹ ‘ਤੇ ਰੁਮਾਲ ਰੱਖ ਕੇ ਅਗਵਾ ਕਰਕੇ ਕਿਤੇ ਸੁੰਨਸਾਨ ਥਾਂ ਲੈ ਗਏ ਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਉਹ ਪੀੜਤਾ ਨੂੰ ਦੇਰ ਰਾਤ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ ਕਿ ਜੇਕਰ ਉਸ ਨੇ ਕਿਸੇ ਨੂੰ ਇਸ ਸੰਬੰਧੀ ਦੱਸਿਆ ਤਾਂ ਜਾਨੋਂ ਮਾਰ ਦੇਣਗੇ। ਪੀੜਤਾ ਨੇ ਦੱਸਿਆ ਕਿ ਉਹ ਦੋਵੇਂ ਲੜਕੇ ਉਸ ਨੂੰ ਦੇਰ ਰਾਤ ਪਿੰਡ ਦੀ ਗਰਾਊਂਡ ‘ਚ ਛੱਡ ਗਏ। ਉਧਰ ਪੀੜਤਾ ਦੇ ਘਰਦਿਆਂ ਨੇ ਉਸ ਦੇ ਗੁੰਮ ਹੋਣ ਦੀ ਰਿਪੋਰਟ ਚਮਕੌਰ ਸਾਹਿਬ ਥਾਣੇ ‘ਚ ਲਿਖਵਾ ਦਿੱਤੀ ਸੀ।