ਮੁਕੇਸ਼ ਅੰਬਾਨੀ ਨੂੰ ਜਾਨੋਂ ਮਾਰਨ ਤੇ ਫਿਰੌਤੀ ਵਸੂਲੀ ਲਈ ਈਮੇਲ ਭੇਜਣ ਵਾਲੇ 2 ਨੌਜਵਾਨ ਕਾਬੂ

0
1548

ਮੁੰਬਈ, 5 ਨਵੰਬਰ| ਪੁਲਿਸ ਨੇ ਪਿਛਲੇ ਹਫ਼ਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਫਿਰੌਤੀ ਵਸੂਲਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੀਆਂ ਈਮੇਲ ਭੇਜਣ ਦੇ ਦੋਸ਼ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਇੱਕ ਗੁਜਰਾਤ ਅਤੇ ਦੂਜਾ ਤੇਲੰਗਾਨਾ ਦਾ ਰਹਿਣ ਵਾਲਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਉਤੇ ਸਮੇਂ ਸਮੇਂ ਉਤੇ ਮੁਕੇਸ਼ ਅੰਬਾਨੀ ਨੂੰ ਧਮਕੀ ਭਰੀਆਂ 5 ਈਮੇਲਜ਼ ਭੇਜਣ ਦਾ ਦੋਸ਼ ਹੈ। ਇਨ੍ਹਾਂ ਵਿਚੋਂ ਇਕ ਮੁਲਜ਼ਮ ਸ਼ਾਦਾਬ ਖਾਨ ਵਾਸੀ ਗੁਜਰਾਤ ਨੂੰ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਸੀ, ਜਦਕਿ ਗਣੇਸ਼ ਵਨਪਾਰਥੀ  ਵਾਸੀ ਤੇਲੰਗਾਨਾ ਨੂੰ ਗਾਮਦੇਵੀ ਥਾਣਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ।

ਦੋਹਾਂ ਦੋਸ਼ੀਆਂ ‘ਤੇ ਪਿਛਲੇ ਇਕ ਹਫਤੇ ‘ਚ ਘੱਟੋ-ਘੱਟ 5 ਈਮੇਲ ਭੇਜਣ ਦਾ ਦੋਸ਼ ਹੈ। ਜਿਸ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਨਾਲ 20 ਕਰੋੜ ਤੋਂ ਲੈ ਕੇ 200 ਕਰੋੜ ਰੁਪਏ, 400 ਕਰੋੜ ਰੁਪਏ ਅਤੇ 500 ਕਰੋੜ ਤੱਕ ਦੀ ਫਿਰੌਤੀ ਮੰਗੀ ਗਈ ਸੀ।

ਟੈਕਨਾਲੋਜੀ ਦੀ ਮਦਦ ਨਾਲ, ਗਾਮਦੇਵੀ ਪੁਲਿਸ ਨੇ ਵਨਪਾਰਤੀ ਨੂੰ ਉਸਦੇ ਕੰਪਿਊਟਰ ਦੇ ਆਈ.ਪੀ. ਵਾਰੰਗਲ ਵਿਚ ਇਕ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ, ਜਿੱਥੇ ਪੁਲਿਸ ਨੂੰ ਉਸ ਉਦਯੋਗਪਤੀ ਨੂੰ ਭੇਜੀ ਗਈ ਈਮੇਲ ਦੇ ਸਬੂਤ ਮਿਲਣ ਤੋਂ ਬਾਅਦ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ।