ਅੰਮ੍ਰਿਤਸਰ ‘ਚ 2 ਅੱਤਵਾਦੀ ਗ੍ਰਿਫ਼ਤਾਰ, ਹੈਂਡ ਗ੍ਰਨੇਡ, ਪਿਸਤੌਲ, ਮੈਗਜ਼ੀਨ ਤੇ ਗੋਲਾ ਬਾਰੂਦ ਬਰਾਮਦ

0
4078

ਚੰਡੀਗੜ੍ਹ | ਪੰਜਾਬ ਪੁਲਿਸ ਨੇ ਐਤਵਾਰ ਰਾਤ ਨੂੰ ਅੰਮ੍ਰਿਤਸਰ ‘ਚ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੇ ਕਬਜ਼ੇ ‘ਚੋਂ 2 ਹੈਂਡ ਗ੍ਰਨੇਡ, 1 ਪਿਸਤੌਲ (9 MM) ਸਮੇਤ ਭਾਰੀ ਮਾਤਰਾ ‘ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ।

ਇਹ ਅੱਤਵਾਦੀ ਯੂਕੇ ਦੇ ਇਕ ਅੱਤਵਾਦੀ ਸੰਗਠਨ ਨਾਲ ਜੁੜੇ ਦੱਸੇ ਜਾ ਰਹੇ ਹਨ। ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਪਛਾਣ ਸੈਮੀ ਪੁੱਤਰ ਰਜਿੰਦਰ ਸਿੰਘ ਤੇ ਅੰਮ੍ਰਿਤਪਾਲ ਸਿੰਘ ਪੁੱਤਰ ਕਰਨੈਲ ਸਿੰਘ ਵਜੋਂ ਹੋਈ ਹੈ। ਅਸਲ ਵਿਚ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਪੁਲਿਸ ਨੇ ਪੰਜਾਬ ‘ਚ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ, ਜਿਸ ਤਹਿਤ ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ ਹੈ।

ਡੀਜੀਪੀ ਦਿਨਕਰ ਗੁਪਤਾ ਅਨੁਸਾਰ ਇਹ ਦੋਵੇਂ ਅੱਤਵਾਦੀ ਯੂਕੇ ਅਧਾਰਿਤ ਅੱਤਵਾਦੀ ਗੁਰਪ੍ਰੀਤ ਸਿੰਘ ਖਾਲਸਾ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਇਨ੍ਹਾਂ ਨੂੰ ਸਰਹੱਦ ਪਾਰੋਂ ਭੇਜੇ ਗਏ ਹਥਿਆਰਾਂ ਦੀ ਖੇਪ ਨੂੰ ਮੁੜ ਪ੍ਰਾਪਤ ਕਰਨ ਦਾ ਕੰਮ ਸੌਂਪਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਇਹ ਖੇਪ ਕੁਝ ਦਿਨ ਪਹਿਲਾਂ ਅਟਾਰੀ-ਝਬਾਲ ਰੋਡ ਦੇ ਆਸ-ਪਾਸ ਦੇ ਸਰਹੱਦੀ ਖੇਤਰ ਵਿੱਚ ਭੇਜੀ ਗਈ ਸੀ। ਡੀਜੀਪੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਖਾਲਸਾ ਉਰਫ਼ ਗੁਰਪ੍ਰੀਤ ਸ਼ਿੰਗਾਰ ਬੰਬ ਕੇਸ ਲੁਧਿਆਣਾ ‘ਚ ਵੀ ਸ਼ਾਮਿਲ ਸੀ।

15 ਅਤੇ 16 ਅਗਸਤ ਦੀ ਦਰਮਿਆਨੀ ਰਾਤ ਨੂੰ ਇਕ ਨਾਕੇ ‘ਤੇ ਚੈਕਿੰਗ ਦੌਰਾਨ ਪੀਐੱਸ ਘਰਿੰਡਾ (ਅੰਮ੍ਰਿਤਸਰ-ਦਿਹਾਤੀ) ਵੱਲੋਂ ਅੱਡਾ ਖਾਲਸਾ ਦੇ ਨੇੜੇ ਇਕ ਚੈੱਕ ਪੁਆਇੰਟ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ 2 ਮੋਟਰਸਾਈਕਲ ਸਵਾਰਾਂ ਨੂੰ ਰੋਕਿਆ। ਪੁਲਿਸ ਨੇ ਦੋਵਾਂ ਨੂੰ ਸ਼ੱਕੀ ਪਾਇਆ ਕਿਉਂਕਿ ਉਹ ਨਾ ਤਾਂ ਦੇਰ ਸ਼ਾਮ ਆਪਣੀ ਮੌਜੂਦਗੀ ਬਾਰੇ ਦੱਸ ਸਕਦੇ ਸਨ ਤੇ ਨਾ ਹੀ ਵਾਹਨ ਦੀ ਮਾਲਕੀ ਨਾਲ ਸਬੰਧਤ ਕੋਈ ਪ੍ਰਮਾਣਿਕ ਦਸਤਾਵੇਜ਼ ਪੇਸ਼ ਕਰ ਸਕੇ।

ਡੀਜੀਪੀ ਨੇ ਦੱਸਿਆ ਕਿ ਦੋਵਾਂ ਅੱਤਵਾਦੀਆਂ ਕੋਲੋਂ 2 ਹੈਂਡ ਗ੍ਰਨੇਡ, 2 ਪਿਸਤੌਲ (9 MM), 4 ਮੈਗਜ਼ੀਨ ਅਤੇ 20 ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)