ਇਕੋ ਘਰ ਵਿਆਹੀਆਂ 2 ਸਕੀਆਂ ਭੈਣਾਂ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਸਹੁਰਿਆਂ ‘ਤੇ ਦਾਜ ਖਾਤਰ ਮਾਰਨ ਦਾ ਸ਼ੱਕ

0
448

ਰਾਜਸਥਾਨ, 17 ਸਤੰਬਰ | ਅਲਵਰ ਜ਼ਿਲੇ ਦੇ ਕਠੂਮਰ ਥਾਣਾ ਖੇਤਰ ਦੇ ਨਗਲਾ ਫਰਾਸੀਆ ਸੌਂਖ ਪਿੰਡ ‘ਚ ਸ਼ਨੀਵਾਰ ਨੂੰ 2 ਸਕੀਆਂ ਭੈਣਾਂ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਦੋਵਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਸਹੁਰੇ ਘਰ ਦੇ ਇੱਕ ਕਮਰੇ ‘ਚ ਪਈਆਂ ਮਿਲੀਆਂ।

ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ‘ਚ ਸਨਸਨੀ ਫੈਲ ਗਈ। ਮ੍ਰਿਤਕ ਔਰਤ ਦੇ ਰਿਸ਼ਤੇਦਾਰਾਂ ਨੇ ਸਹੁਰੇ ਪਰਿਵਾਰ ‘ਤੇ ਦਾਜ ਲਈ ਕੁੱਟਮਾਰ ਕਰ ਕੇ ਦੋਵਾਂ ਦਾ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਦਾਜ ਹੱਤਿਆ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਲਵਰ ਦੇ ਪੁਲਸ ਸੁਪਰਡੈਂਟ ਆਨੰਦ ਸ਼ਰਮਾ ਨੇ ਦੱਸਿਆ ਕਿ ਦੋਵੇਂ ਭੈਣਾਂ ਦੀਆਂ ਲਾਸ਼ਾਂ ਇੱਕ ਕਮਰੇ ‘ਚ ਮਿਲੀਆਂ ਹਨ। ਸ਼ੁਰੂਆਤੀ ਜਾਂਚ ‘ਚ ਇਹ ਖੁਦਕੁਸ਼ੀ ਦਾ ਮਾਮਲਾ ਜਾਪ ਰਿਹਾ ਹੈ ਪਰ ਦੋਹਾਂ ਭੈਣਾਂ ਦੀ ਇਕੱਠੇ ਖੁਦਕੁਸ਼ੀ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸ ਪਿੱਛੇ ਕੋਈ ਵੱਡਾ ਕਾਰਨ ਹੈ। ਪੁਲਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।