ਲੁਧਿਆਣਾ ‘ਚ ਪਲਾਟ ਦੇ ਕਬਜ਼ੇ ਨੂੰ ਲੈ ਕੇ 2 ਧਿਰਾਂ ਭਿੜੀਆਂ; ਸਾਬਕਾ ਕੌਂਸਲਰ ‘ਤੇ ਲਗਾਏ ਕਬਜ਼ੇ ਦੇ ਆਰੋਪ

0
2071

ਲੁਧਿਆਣਾ, 22 ਅਕਤੂਬਰ | ਇਥੋਂ ਦੇ ਚੰਦਰ ਨਗਰ ਪੁਲੀ ‘ਤੇ ਪਲਾਟ ਦੇ ਕਬਜ਼ੇ ਨੂੰ ਲੈ ਕੇ 2 ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਕ ਧਿਰ ਵੱਲੋਂ ਦੋਸ਼ ਲਾਇਆ ਗਿਆ ਕਿ ਦੂਜੀ ਧਿਰ ਦੇ ਨੌਜਵਾਨਾਂ ਨੇ ਹਥਿਆਰਾਂ ਦੇ ਜ਼ੋਰ ’ਤੇ ਉਨ੍ਹਾਂ ਦੇ ਪਲਾਟ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਦੂਜੇ ਪੱਖ ਦਾ ਕਹਿਣਾ ਹੈ ਕਿ ਸਾਬਕਾ ਕੌਂਸਲਰ ਨਰਿੰਦਰ ਮੱਲੀ ਨੇ ਉਨ੍ਹਾਂ ਦੇ ਪਲਾਟ ’ਤੇ ਨਾਜਾਇਜ਼ ਕਬਜ਼ਾ ਕੀਤਾ ਹੈ। ਨਰਿੰਦਰ ਮੱਲੀ ਨੇ ਕਿਹਾ ਕਿ ਇਹ ਜ਼ਮੀਨ ਉਨ੍ਹਾਂ ਦੇ ਪੁਰਖਿਆਂ ਦੀ ਹੈ ਅਤੇ ਉਹ ਇਸ ਨੂੰ ਨਹੀਂ ਦੇ ਸਕਦੇ।

ਮੱਲੀ ਨੇ ਕਿਹਾ ਕਿ ਇਹ ਜ਼ਮੀਨ ਉਸ ਦੇ ਪੁਰਖੇ ਪੂਰਨ ਸਿੰਘ ਦੇ ਨਾਂ ’ਤੇ ਹੈ। ਕਬਜ਼ਾ ਕਰਨ ਆਏ ਲੋਕ ਆਪਣੇ ਆਪ ਨੂੰ ਐਨ.ਆਰ.ਆਈ. ਵੀ ਦੱਸ ਰਹੇ ਸਨ। 40-50 ਹਥਿਆਰਬੰਦ ਨੌਜਵਾਨਾਂ ਨੇ ਪਲਾਟ ਦੇ ਗੇਟ ਦਾ ਤਾਲਾ ਤੋੜ ਦਿੱਤਾ। ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਧੱਕੇ ਮਾਰੇ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।