ਐੱਸਏਐੱਸ ਨਗਰ| ਪੰਜਾਬ ਸਰਕਾਰ ਨੇ ਆਮ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਐਸਏਐਸ ਨਗਰ (ਮੋਹਾਲੀ) ਜ਼ਿਲ੍ਹੇ ਵਿੱਚ ਆਮ ਲੋਕਾਂ ਵਾਸਤੇ ਰੇਤ ਦੀਆਂ ਦੋ ਹੋਰ ਖੱਡਾ ਖੋਲ੍ਹ ਦਿੱਤੀਆਂ ਗਈਆਂ ਹਨ।
ਇਸ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮਾਈਨਿੰਗ ਅਫ਼ਸਰ ਸਰਬਜੀਤ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੇ ਉਪਮੰਡਲ ਡੇਰਾਬਸੀ ਹਲਕੇ ਵਿੱਚ ਪੈਂਦੀ ਜਨਤਕ ਖੱਡ ਟਾਂਗਰੀ 1 ਪਿੰਡ ਨਗਲਾ ਵਿੱਚੋਂ ਕੁੱਲ 2800 ਐਮ.ਟੀ. ਰੇਤਾ ਆਮ ਲੋਕਾਂ ਨੂੰ 5.5/- ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਵੇਚਿਆ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਆਮ ਜਨਤਾ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਟਾਂਗਰੀ 2, ਪਿੰਡ ਨਗ਼ਲਾ ਅਤੇ ਟਾਂਗਰੀ 5 ਪਿੰਡ ਰਜਾਪੁਰ ਵਿੱਚ ਪੈਂਦੀਆਂ ਜਨਤਕ ਖੱਡਾਂ ਵੀ ਆਮ ਜਨਤਾ ਲਈ ਚਾਲੂ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਜੇਕਰ ਕਿਸੇ ਵੀ ਆਮ ਵਿਅਕਤੀ ਨੂੰ ਰੇਤੇ ਦੀ ਜ਼ਰੂਰਤ ਪੈਂਦੀ ਹੈ ਤਾਂ ਇਨ੍ਹਾਂ ਖੱਡਾਂ ਤੋਂ 5.5/- ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਆਪਣੇ ਟਰੈਕਟਰ ਟਰਾਲੀ ਤੇ ਲਿਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਵੀ ਮੋਹਾਲੀ ਜ਼ਿਲ੍ਹੇ ਦੇ ਜ਼ਿਲ੍ਹਾ ਮਾਈਨਿੰਗ ਅਫ਼ਸਰ (ਸਰਬਜੀਤ ਸਿੰਘ ਗਿੱਲ- 81460-00339), ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ, ਡੇਰਾਬਸੀ (ਲਖਵੀਰ ਸਿੰਘ-97794-70333) ਅਤੇ ਮਾਈਨਿੰਗ ਇੰਸਪੈਕਟਰ (ਅਮਰਿੰਦਰ ਰਾਣਾ-94651-63924) ਨਾਲ ਸੰਪਰਕ ਕੀਤਾ ਜਾ ਸਕਦਾ ਹੈ।